Home / Punjabi News / ਹਮਲਾਵਰਾਂ ਨੇ ਮੈਕਸੀਕੋ ਵਿਚ ਪੰਜ ਪੱਤਰਕਾਰਾਂ ਨੂੰ ਗੋਲੀ ਮਾਰੀ

ਹਮਲਾਵਰਾਂ ਨੇ ਮੈਕਸੀਕੋ ਵਿਚ ਪੰਜ ਪੱਤਰਕਾਰਾਂ ਨੂੰ ਗੋਲੀ ਮਾਰੀ

ਮੈਕਸੀਕੋ ਸਿਟੀ, 29 ਨਵੰਬਰ
ਦੱਖਣੀ ਮੈਕਸੀਕੋ ’ਚ ਹਮਲਾਵਰਾਂ ਨੇ ਚਾਰ ਫੋਟੋ ਪੱਤਰਕਾਰਾਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਦੱਖਣੀ ਤਟਵਰਤੀ ਸੂਬੇ ਗੁਏਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਪੱਤਰਕਾਰ ਸਥਾਨਕ ਅਖਬਾਰਾਂ ਜਾਂ ਸਮਾਚਾਰ ਵੈੱਬਸਾਈਟਾਂ ’ਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਮੰਨਦੇ ਹਨ। ਪੈ੍ਸ ਸਮੂਹ ‘ਰਿਪੋਰਟਰਜ਼ ਵਿਦਾਊਟ ਬਾਡਰਜ਼’ ਨੇ ਕਿਹਾ ਕਿ ਹਮਲਾ ਸਥਾਨਕ ਸੈਨਾ ਦੀ ਬੈਰਕ ਦੇ ਬਾਹਰ ਹੋਇਆ, ਜਦੋਂ ਫੋਟੋ ਪੱਤਰਕਾਰ ਇਕ ਪ੍ਰੋਗਰਾਮ ਤੋਂ ਪਰਤ ਰਹੇ ਸਨ। ਇਹ ਘਟਨਾ ਪਿਛਲੇ ਦਿਨੀਂ ਤਿੰਨ ਪੱਤਰਕਾਰਾਂ ਦੇ ਅਗਵਾ ਕਰਨ ਤੋਂ ਕੁਝ ਦਿਨ ਬਾਅਦ ਵਾਪਰੀ ਹੈ। ਅਗਵਾ ਦੇ ਮਕਸਦ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਗੁਆਂਢੀ ਰਾਜ ਮਿਕੋਆਕਨ ਵਿੱਚ ਮੰਗਲਵਾਰ ਨੂੰ ਹੋਈ ਇੱਕ ਹੋਰ ਗੋਲੀਬਾਰੀ ਵਿੱਚ ਪੱਤਰਕਾਰ ਮੇਨਰ ਰਾਮੋਨ ਰਾਮੀਰੇਜ ਜ਼ਖਮੀ ਹੋ ਗਿਆ, ਜਿਸ ਨਾਲ ਪੀੜਤਾਂ ਦੀ ਗਿਣਤੀ ਪੰਜ ਹੋ ਗਈ। -ਪੀਟੀਆਈ

The post ਹਮਲਾਵਰਾਂ ਨੇ ਮੈਕਸੀਕੋ ਵਿਚ ਪੰਜ ਪੱਤਰਕਾਰਾਂ ਨੂੰ ਗੋਲੀ ਮਾਰੀ appeared first on punjabitribuneonline.com.


Source link

Check Also

Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ

SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …