Home / Punjabi News / ਸੰਵਿਧਾਨ ਦੇ ਤਹਿਤ ਹੀ ਬਣੇਗਾ ਰਾਮ ਮੰਦਰ : ਨਰਿੰਦਰ ਮੋਦੀ

ਸੰਵਿਧਾਨ ਦੇ ਤਹਿਤ ਹੀ ਬਣੇਗਾ ਰਾਮ ਮੰਦਰ : ਨਰਿੰਦਰ ਮੋਦੀ

ਸੰਵਿਧਾਨ ਦੇ ਤਹਿਤ ਹੀ ਬਣੇਗਾ ਰਾਮ ਮੰਦਰ : ਨਰਿੰਦਰ ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੇ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ। ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਰਾਮ ਮੰਦਰ ਮਾਮਲੇ ‘ਤੇ ਕੇਂਦਰ ਸਰਕਾਰ ਫਿਲਹਾਲ ਆਰਡੀਨੈਂਸ ਨਹੀਂ ਲੈ ਕੇ ਆਵੇਗੀ। ਇਸ ਮਾਮਲੇ ਨੂੰ ਕਾਂਗਰਸ ਨੇ ਲਟਕਾਇਆ ਸੀ। 70 ਸਾਲ ਰਾਜ ਕਰਨ ਵਾਲੀ ਕਾਂਗਰਸ ਕਾਨੂੰਨ ਦੇ ਰਾਹ ਵਿਚ ਰੋੜਾ ਬਣਦੀ ਆਈ ਹੈ,ਜਿਸ ਕਾਰਨ ਅੱਜ ਤਕ ਇਸ ਮਾਮਲੇ ‘ਤੇ ਫੈਸਲਾ ਨਹੀਂ ਆ ਸਕਿਆ।
ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਕਾਨੂੰਨੀ ਪ੍ਰਕਿਰਿਆ ਵਿਚ ਕੋਈ ਦਖਲ ਅੰਦਾਜੀ ਨਹੀਂ ਕਰੇਗੀ। ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਆਵੇਗਾ ਉਸ ਤੋਂ ਬਾਅਦ ਹੀ ਆਰਡੀਨੈਂਸ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਵਿਧਾਨ ਦੇ ਤਹਿਤ ਹੀ ਰਾਮ ਮੰਦਰ ਬਣੇਗਾ।

Check Also

ਅਯੁੱਧਿਆ: ਰਾਮ ਪਥ ’ਤੇ ਪਾਣੀ ਭਰਨ ਤੋਂ ਬਾਅਦ ਛੇ ਅਧਿਕਾਰੀ ਮੁਅੱਤਲ

ਅਯੁੱਧਿਆ, 29 ਜੂਨ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਪਥ ’ਤੇ ਪਾਣੀ ਭਰਨ ਤੇ ਸੜਕਾਂ ਧਸਣ …