Home / Punjabi News / ਸੰਨੀ ਦਿਓਲ ਦਾ ਕਾਫਲਾ ਹਾਦਸੇ ਦਾ ਸ਼ਿਕਾਰ, ਪੁੱਠੇ ਪਾਸਿਓਂ ਆ ਰਹੀ ਕਾਰ ਨੇ ਠੋਕੀ ਰੇਂਜ ਰੋਵਰ

ਸੰਨੀ ਦਿਓਲ ਦਾ ਕਾਫਲਾ ਹਾਦਸੇ ਦਾ ਸ਼ਿਕਾਰ, ਪੁੱਠੇ ਪਾਸਿਓਂ ਆ ਰਹੀ ਕਾਰ ਨੇ ਠੋਕੀ ਰੇਂਜ ਰੋਵਰ

ਇਹ ਘਟਨਾ ਗੁਰਦਾਸਪੁਰ ਅੰਮ੍ਰਿਤਸਰ ਕੌਮੀ ਸ਼ਾਹਰਾਹ ‘ਤੇ ਪਿੰਡ ਸੋਹਲ ਨੇੜੇ ਵਾਪਰੀ। ਸੰਨੀ ਦਿਓਲ ਦਾ ਕਾਫਲਾ ਚੋਣ ਪ੍ਰਚਾਰ ਲਈ ਨਿਕਲਿਆ ਹੋਇਆ ਸੀ ਕਿ ਅਚਾਨਕ ਉਲਟ ਪਾਸਿਓਂ ਆ ਰਹੀ ਕਾਰ ਨੇ ਸੰਨੀ ਦਿਓਲ ਦੇ ਕਾਫਲੇ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਗੁਰਦਾਸਪੁਰ: ਬਟਾਲਾ ਨੇੜੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੰਨੀ ਦਿਓਲ ਦਾ ਕਾਫਲੇ ਦੀਆਂ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ। ਘਟਨਾ ਦੌਰਾਨ ਸੰਨੀ ਦਿਓਲ ਵੀ ਕਾਫਲੇ ਦੇ ਨਾਲ ਸੀ ਅਤੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।ਇਹ ਘਟਨਾ ਗੁਰਦਾਸਪੁਰ ਅੰਮ੍ਰਿਤਸਰ ਕੌਮੀ ਸ਼ਾਹਰਾਹ ‘ਤੇ ਪਿੰਡ ਸੋਹਲ ਨੇੜੇ ਵਾਪਰੀ। ਸੰਨੀ ਦਿਓਲ ਦਾ ਕਾਫਲਾ ਚੋਣ ਪ੍ਰਚਾਰ ਲਈ ਨਿਕਲਿਆ ਹੋਇਆ ਸੀ ਕਿ ਅਚਾਨਕ ਉਲਟ ਪਾਸਿਓਂ ਆ ਰਹੀ ਕਾਰ ਨੇ ਸੰਨੀ ਦਿਓਲ ਦੇ ਕਾਫਲੇ ਦੀ ਕਾਰ ਨੂੰ ਟੱਕਰ ਮਾਰ ਦਿੱਤੀ।ਇਸ ਟੱਕਰ ਨਾਲ ਸੰਨੀ ਦੇ ਕਾਫਲੇ ਦੀਆਂ ਕਾਰਾਂ ਵੀ ਆਪਸ ਵਿੱਚ ਟਕਰਾਅ ਗਈਆਂ, ਜਿਸ ਵਿੱਚ ਬਾਲੀਵੁੱਡ ਅਦਾਕਾਰ ਦੀ ਰੇਂਜ ਰੋਵਰ ਵੀ ਸ਼ਾਮਲ ਸੀ। ਇਸ ਦੌਰਾਨ ਸੰਨੀ ਦੀ ਕਾਰ ਦਾ ਟਾਇਰ ਫਟ ਗਿਆ ਪਰ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਇਸ ਮਾਮਲੇ ਸਬੰਧੀ ਹਾਲੇ ਤਕ ਕੋਈ ਪੁਲਿਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ।

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …