Home / Punjabi News / ਸੰਗਰੂਰ ’ਚ ਖੁੱਲ੍ਹੀ ਔਰਗੈਨਿਕ ਕਿਸਾਨ ਹੱਟ, ਏਡੀਸੀ ਵਲੋਂ ਉਦਘਾਟਨ

ਸੰਗਰੂਰ ’ਚ ਖੁੱਲ੍ਹੀ ਔਰਗੈਨਿਕ ਕਿਸਾਨ ਹੱਟ, ਏਡੀਸੀ ਵਲੋਂ ਉਦਘਾਟਨ

ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਅਗਸਤ
ਇਥੇ ਮਾਨ ਹੋਮਿਓਪੈਥਿਕ ਮੈਡੀਕਲ ਸੈਂਟਰ ਵਿਖੇ ਔਰਗੈਨਿਕ ਕਿਸਾਨ ਹੱਟ ਖੋਲ੍ਹੀ ਗਈ ਹੈ, ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਵਾਲੀਆ ਨੇ ਕਿਹਾ ਕਿ ਉੱਦਮੀ ਫਾਰਮਰ ਪ੍ਰੋਡਿਊਸਰ ਕੰਪਨੀ ਬਣਾ ਕੇ ਔਰਗੈਨਿਕ ਕਿਸਾਨ ਹੱਟ ਖੋਲ੍ਹਣਾ ਮਨੁੱਖਤਾ ਦੀ ਵੱਡੀ ਸੇਵਾ ਹੈ। ਦਸ ਮਹੀਨਿਆਂ ਤੋਂ ਹਰ ਐਤਵਾਰ ਔਰਗੈਨਿਕ ਪ੍ਰੋਡਕਟ ਵਾਲੇ ਕਿਸਾਨਾਂ ਅਤੇ ਸੈਲਫ਼ ਹੈਲਪ ਗਰੁੱਪ ਵਾਲੀਆਂ ਬੀਬੀਆਂ ਵਲੋਂ ਤਿਆਰ ਕੀਤੇ ਸਾਮਾਨ ਦੀ ਮੰਡੀ ਸ਼ਹਿਰ ਦੇ ਸਿਟੀ ਪਾਰਕ ਦੇ ਬਾਹਰ ਸਫ਼ਲਤਾ ਨਾਲ ਚੱਲ ਰਹੀ ਹੈ। ਔਰਗੈਨਿਕ ਪੈਦਾ ਕਰਨ ਵਾਲੇ ਕਿਸਾਨਾਂ ਅਤੇ ਸੈਲਫ਼ ਹੈਲਪ ਗਰੁੱਪ ਵਾਲੀਆਂ ਬੀਬੀਆਂ ਵਲੋਂ ਤਿਆਰ ਆਪਣੇ ਪ੍ਰੋਡਕਟ ਲਿਆਂਦੇ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਐੱਫ਼ਐੱਸਐੱਸਏਆਈ ਅਧੀਨ ਰਜਿਸਟਰੇਸ਼ਨ ਕਰਵਾਉਣ ਅਤੇ ਪੰਜਾਬ ਐਗਰੋ ਤੋਂ ਔਰਗੈਨਿਕ ਸਰਟੀਫਿਕੇਸ਼ਨ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਪੰਜਾਬ ਐਗਰੋ ਦੇ ਜ਼ਿਲ੍ਹਾ ਰਿਸੋਰਸ ਪਰਸਨ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੋ ਵਲੋਂ ਹਰ ਪ੍ਰੋਸੈਸਿੰਗ ਪਲਾਂਟ ਲਾਉਣ ’ਤੇ 35 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਔਰਗੈਨਿਕ ਸਰਟੀਫਿਕੇਸ਼ਨ ਮੁਫ਼ਤ ਕੀਤੀ ਜਾਂਦੀ ਹੈ। ਉਦਮੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਡਾਇਰੈਕਟਰ ਡਾ. ਏਐੱਸ ਮਾਨ ਨੇ ਦੱਸਿਆ ਕਿ ਇਸ ਦਾ ਇੱਕੋ ਇੱਕ ਮਕਸਦ ਕਿਸਾਨਾਂ ਦੀਆਂ ਔਰਗੈਨਿਕ ਫਸਲਾਂ ਅਤੇ ਸੈਲਫ਼ ਹੈਲਪ ਗਰੁੱਪ ਦੀਆਂ ਬੀਬੀਆਂ ਵਲੋਂ ਤਿਆਰ ਕੀਤੇ ਸਾਮਾਨ ਦੀ ਮਾਰਕੀਟਿੰਗ ਵਿਚ ਮਦਦ ਕਰਨਾ ਹੈ, ਜੋ ਰਾਜ, ਦੇਸ਼ ਅਤੇ ਵਿਦੇਸ਼ ਵਿਚ ਵੀ ਵੇਚੀਆਂ ਜਾ ਸਕਦੀਆਂ ਹਨ ਅਤੇ ਇਹ ਕਿਸਾਨਾਂ ਦੀ ਆਪਣੀ ਪ੍ਰਾਈਵੇਟ ਕੋਆਪ੍ਰੇਟਿਵ ਹੈ। ਡਾਇਰੈਕਟਰ ਬਲਦੇਵ ਸਿੰਘ ਗੋਸਲ ਨੇ ਦੱਸਿਆ ਕਿ ਕਿਸਾਨ ਦੀ ਹੱਟ ’ਤੇ ਹਰ ਤਰਾਂ ਦਾ ਰਸੋਈ ਦਾ ਔਰਗੈਨਿਕ ਸਮਾਨ ਗੁੜ ਸ਼ੱਕਰ, ਸਰੋਂ ਦਾ ਤੇਲ, ਸ਼ਹਿਦ, ਮਿਲਟਸ ਕੋਧਰਾ, ਕੰਗਣੀ, ਦਾਲਾਂ, ਸਬਜ਼ੀਆਂ, ਖੁੰਬਾਂ, ਕਣਕ ਦਾ ਆਟਾ, ਬੇਸਣ, ਮਲਟੀਗਰੇਨ ਆਟਾ, 15 ਤਰ੍ਹਾਂ ਦਾ ਆਚਾਰ, ਹਲਦੀ, ਸੌਂਫ਼, ਅਜਵਾਇਨ, ਕਲੌਂਜ਼ੀ, ਪਿਆਜ਼, ਲੱਸਣ ਅਤੇ ਬੀਬੀਆਂ ਵਲੋਂ ਤਿਆਰ ਸਰਫ਼, ਹਾਰਪਿਕ, ਬਰਤਨ ਸਾਫ਼ ਕਰਨ ਵਾਲਾ ਫਿਨਾਇਲ ਮਿਲੇਗਾ, ਹਰਵਿੰਦਰ ਸਿੰਘ ਜਵੰਧਾ ਫਾਰਮ ਬਡਬਰ ਨੇ ਕਿਹਾ ਕਿ ਜੇ ਲੋਕ ਸ਼ੁੱਧ ਖਾਣ ਲਈ ਖਰੀਦ ਕਰਨਗੇ ਤਾਂ ਹੀ ਕਿਸਾਨ ਉਤਸ਼ਾਹਿਤ ਹੋਣਗੇ। ਇਸ ਮੌਕੇ ਰਜਿੰਦਰ ਕੁਮਾਰ, ਗੁਰਮੀਤ ਸਿੰਘ, ਅਮਨਦੀਪ ਸਿੰਘ ਵੜਿੰਗ, ਕਰਮਜੀਤ ਕੌਰ ਸ਼ਾਹਪੁਰ, ਕਰਮਜੀਤ ਕੌਰ ਰੱਤੋਕੇ, ਸੰਦੀਪ ਕੌਰ, ਗੁਰਦੀਪ ਸਿੰਘ ਬਾਲੀਆਂ, ਸੰਜੀਵ ਕੁਮਾਰ, ਬੇਅੰਤ ਸਿੰਘ, ਹਰਮਨਦੀਪ ਸਿੰਘ ਤੇ ਮੋਨਿਕਾ ਗਰਗ ਸ਼ਾਮਲ ਸਨ।

The post ਸੰਗਰੂਰ ’ਚ ਖੁੱਲ੍ਹੀ ਔਰਗੈਨਿਕ ਕਿਸਾਨ ਹੱਟ, ਏਡੀਸੀ ਵਲੋਂ ਉਦਘਾਟਨ appeared first on punjabitribuneonline.com.


Source link

Check Also

ਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ’ਚ ਪੰਜਾਬੀ ਮੁਟਿਆਰ ਦੀ ਮੌਤ

ਮੈਲਬੌਰਨ, 2 ਜੁਲਾਈ ਕੁਆਂਟਾਸ ਦੀ ਉਡਾਣ ਵਿੱਚ ਮੈਲਬੌਰਨ ਤੋਂ ਨਵੀਂ ਦਿੱਲੀ ਜਾ ਰਹੀ 24 ਸਾਲਾ …