ਦਲਬੀਰ ਸੱਖੋਵਾਲੀਆ/ਗੁਰਭੇਜ ਸਿੰਘ ਰਾਣਾ
ਬਟਾਲਾ/ਸ੍ਰੀ ਹਰਗੋਬਿੰਦਪੁਰ, 25 ਅਕਤੂਬਰ
ਪਿੰਡ ਸੱਖੋਵਾਲ ’ਚ ਅੱਜ ਕਾਰ ਤੇ ਦੋ ਮੋਟਰਸਾਈਕਲ ਸਵਾਰਾਂ ਦਰਮਿਆਨ ਹੋਈ ਟੱਕਰ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਪੈਦਲ ਜਾ ਰਿਹਾ ਵਿਅਕਤੀ ਵੀ ਸ਼ਾਮਲ ਹੈ। ਇਸ ਹਾਦਸੇ ਵਿਚ ਚਾਰ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਸ੍ਰੀਹਰਗੋਬਿੰਦਪੁਰ ਦੇ ਡੀਐਸਪੀ ਦਾ ਰੀਡਰ ਬਲਦੇਵ ਸਿੰਘ ਪੰਜਗਰਾਈਆ ਤੇ ਪਿੰਡ ਸੱਖੋਵਾਲ ਦਾ ਇੱਕ ਨੌਜਵਾਨ ਵੀ ਸ਼ਾਮਲ ਹਨ। ਇਹ ਪਤਾ ਲੱਗਿਆ ਹੈ ਕਿ ਕਾਰ ਸਵਾਰ ਨੇ ਪਹਿਲਾਂ ਗਲਤ ਦਿਸ਼ਾ ਵੱਲ ਪੈਦਲ ਆ ਰਹੇ ਨੌਜਵਾਨ ਨੂੰ ਟੱਕਰ ਮਾਰੀ ਤੇ ਕਾਰ ਪਲਟੀਆਂ ਖਾ ਕੇ ਦੂਜੇ ਪਾਸੇ ਜਾ ਡਿੱਗੀ। ਇਸ ਕਾਰ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਾਰੂਤੀ ਕਾਰ ਨੂੰ ਮਨਿੰਦਰ ਸਿੰਘ ਭਗਤੂਪੁਰ ਚਲਾ ਰਿਹਾ ਸੀ ਜਿਸ ਨੇ ਸਪਲੈਂਡਰ ਮੋਟਰਸਾਈਕਲ ’ਤੇ ਜਾ ਰਹੇ ਪਤੀ-ਪਤਨੀ ਅਜੀਤ ਸਿੰਘ-ਪਲਵਿੰਦਰ ਕੌਰ ਅਤੇ ਬਜਾਜ ਪਲੈਟੀਨਾ ਮੋਟਰ ਸਾਈਕਲ ’ਤੇ ਜਾ ਰਹੇ ਬਲਦੇਵ ਸਿੰਘ ਨੂੰ ਫੇਟ ਮਾਰੀ। ਇਸ ਹਾਦਸੇ ਵਿੱਚ ਬਲਦੇਵ ਸਿੰਘ, ਅਜੀਤ ਸਿੰਘ, ਜਗਤਾਰ ਸਿੰਘ ਦੀ ਮੌਤ ਹੋ ਗਈ। ਇਹ ਹਾਦਸਾ ਬਟਾਲਾ-ਸ੍ਰੀਹਰਗੋਬਿੰਦਪੁਰ ਰੋਡ ’ਤੇ ਸਥਿਤ ਪਿੰਡ ਸੱਖੋਵਾਲ ’ਚ ਸ਼ਾਮ ਵੇਲੇ ਵਾਪਰਿਆ। ਇਸ ਹਾਦਸੇ ਵਿੱਚ ਪਲਵਿੰਦਰ ਕੌਰ ਪਤਨੀ ਹਰਜੀਤ ਸਿੰਘ ਪਿੰਡ ਧਾਰੀਵਾਲ ਸੋਹੀਆ ਜ਼ਖ਼ਮੀ ਹੋ ਗਏ। ਜਦੋਂ ਕਿ ਇੱਕ ਬੱਚਾ ਪਰਾਲੀ ’ਤੇ ਡਿੱਗਣ ਕਾਰਨ ਬਚ ਗਿਆ।
Source link
Asian Tribune Your Multilingual Newspaper covering World and local news News