Home / Punjabi News / ਸ੍ਰੀਲੰਕਾ ਕੈਬਨਿਟ ’ਚ ਬੁਰਕੇ ’ਤੇ ਪਾਬੰਦੀ ਦਾ ਪ੍ਰਸਤਾਵ ਪਾਸ

ਸ੍ਰੀਲੰਕਾ ਕੈਬਨਿਟ ’ਚ ਬੁਰਕੇ ’ਤੇ ਪਾਬੰਦੀ ਦਾ ਪ੍ਰਸਤਾਵ ਪਾਸ

ਸ੍ਰੀਲੰਕਾ ਕੈਬਨਿਟ ’ਚ ਬੁਰਕੇ ’ਤੇ ਪਾਬੰਦੀ ਦਾ ਪ੍ਰਸਤਾਵ ਪਾਸ

ਕੋਲੰਬੋ, 27 ਅਪਰੈਲ

ਸ੍ਰੀਲੰਕਾ ਦੀ ਕੈਬਨਿਟ ਨੇ ਜਨਤਕ ਸਥਾਨਾਂ ‘ਤੇ ਬੁਰਕਾ ਪਾਉਣ ‘ਤੇ ਪਾਬੰਦੀ ਲਾਉਣ ਵਾਲਾ ਪ੍ਰਸਤਾਵ ਅੱਜ ਪਾਸ ਕਰ ਦਿੱਤਾ ਹੈ। ਸੂਚਨਾ ਮੰਤਰੀ ਕੇਹੇਲੀਆ ਰਾਮਬੁਕਵਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਥੋਂ ਦੇ ਹੋਟਲਾਂ ਤੇ ਚਰਚ ਵਿਚ ਦੋ ਸਾਲ ਪਹਿਲਾਂ ਦਹਿਸ਼ਤੀ ਹਮਲੇ ਤੋਂ ਬਾਅਦ ਇਸ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ‘ਤੇ ਬੁਰਕਿਆਂ ਦੀ ਓਟ ਕਾਰਨ ਸ਼ਨਾਖਤ ਨਹੀਂ ਹੋ ਸਕਦੀ ਜੋ ਕੌਮੀ ਸੁਰੱਖਿਆ ਲਈ ਖਤਰਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਪ੍ਰਸਤਾਵ ਜਲਦੀ ਸੰਸਦ ਵਿਚ ਪਾਸ ਹੋ ਕੇ ਕਾਨੂੰਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ‘ਤੇ ਕਾਬੂ ਪਾਉਣ ਲਈ ਮਾਸਕ ਪਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ।-ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …