Home / Punjabi News / ਸੋਨਾਲੀ ਦੇ ਨਿੱਜੀ ਸਹਾਇਕ ਦੇ ਘਰ ਪੁੱਜੀ ਗੋਆ ਪੁਲੀਸ

ਸੋਨਾਲੀ ਦੇ ਨਿੱਜੀ ਸਹਾਇਕ ਦੇ ਘਰ ਪੁੱਜੀ ਗੋਆ ਪੁਲੀਸ

ਚੰਡੀਗੜ੍ਹ: ਭਾਜਪਾ ਆਗੂ ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਸ਼ੱਕੀ ਹਾਲਾਤ ‘ਚ ਹੋਈ ਮੌਤ ਦੇ ਮਾਮਲੇ ਦੀ ਜਾਂਚ ‘ਚ ਜੁਟੀ ਗੋਆ ਪੁਲੀਸ ਦੀ ਟੀਮ ਨੇ ਅੱਜ ਰੋਹਤਕ ‘ਚ ਉਸ ਦੇ ਨਿੱਜੀ ਸਹਾਇਕ ਸੁਧੀਰ ਸਾਂਗਵਾਨ ਦੇ ਘਰ ਦਾ ਦੌਰਾ ਕੀਤਾ। ਸੂਤਰਾਂ ਨੇ ਕਿਹਾ ਕਿ ਗੋਆ ਪੁਲੀਸ ਦੀ ਟੀਮ ਨੇ ਸਾਂਗਵਾਨ ਦੇ ਘਰ ਕੁਝ ਪੁੱਛ-ਪੜਤਾਲ ਕੀਤੀ ਅਤੇ ਫਿਰ ਉਹ ਗੁਰੂਗ੍ਰਾਮ ਲਈ ਰਵਾਨਾ ਹੋ ਗਈ। ਗੁਰੂਗ੍ਰਾਮ ‘ਚ ਸਾਂਗਵਾਨ ਨੇ ਕਿਰਾਏ ‘ਤੇ ਫਲੈਟ ਲਿਆ ਹੋਇਆ ਸੀ ਜਿਥੇ ਪੁਲੀਸ ਵੱਲੋਂ ਜਾਂਚ ਕੀਤੀ ਜਾਵੇਗੀ। ਸੋਨਾਲੀ ਦਾ ਪਰਿਵਾਰ ਉਸ ਦੀ ਮੌਤ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ‘ਤੇ ਅੜਿਆ ਹੋਇਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਗੋਆ ਸਰਕਾਰ ਨੇ ਸੀਬੀਆਈ ਜਾਂਚ ਦੇ ਹੁਕਮ ਨਾ ਦਿੱਤੇ ਤਾਂ ਉਹ ਇਸ ਦੀ ਮੰਗ ਕਰਦਿਆਂ ਅਦਾਲਤ ‘ਚ ਪਟੀਸ਼ਨ ਦਾਖ਼ਲ ਕਰਨਗੇ। ਸੂਤਰਾਂ ਨੇ ਕਿਹਾ ਕਿ ਗੋਆ ਪੁਲੀਸ ਸੋਨਾਲੀ ਦੇ ਨਾਮ ‘ਤੇ ਦਰਜ ਪ੍ਰਾਪਰਟੀ ਦੇ ਵੇਰਵੇ ਵੀ ਇਕੱਠੇ ਕਰ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਇਹ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਦਾ ਮਾਮਲਾ ਤਾਂ ਨਹੀਂ ਹੈ। ਉਸ ਦੇ ਕੁਝ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਸੀ ਕਿ ਸੁਧੀਰ ਸਾਂਗਵਾਨ ਦੀ ਨਜ਼ਰ ਸੋਨਾਲੀ ਦੀ ਪ੍ਰਾਪਰਟੀ ‘ਤੇ ਵੀ ਸੀ। -ਪੀਟੀਆਈ


Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …