Home / World / ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਈ ਹਲਫ਼, ਪੰਜਾਬੀ ਭਾਸ਼ਾ ਵਿਚ ਚੁੱਕੀ ਸਹੁੰ

ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਈ ਹਲਫ਼, ਪੰਜਾਬੀ ਭਾਸ਼ਾ ਵਿਚ ਚੁੱਕੀ ਸਹੁੰ

ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਈ ਹਲਫ਼, ਪੰਜਾਬੀ ਭਾਸ਼ਾ ਵਿਚ ਚੁੱਕੀ ਸਹੁੰ

ਕਿਸਾਨ ਤੇ ਕੋਈ ਵੀ ਆਰਥਿਕ ਬੋਝ ਪਾਉਣ ਦੀ ਇਜਾਜ਼ਤ ਮੋਦੀ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ
ਅਕਾਲੀ 10 ਸਾਲ ਪੰਜਾਬ ਵਿਚ ਜ਼ਬਰ ਦਾ ਦੂਜਾ ਨਾਂਅ ਬਣੇ ਰਹੇ
ਨਵੀਂ ਦਿੱਲੀ, ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਲੋਕ ਸਭਾ ਮੈਂਬਰ ਵਜੋਂ ਆਪਣੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਹਲਫ਼ ਲਈ। ਉਨਾਂ ਨੇ ਆਪਣੇ ਸੂਬੇ ਪੰਜਾਬ ਦੀ ਭਾਸ਼ਾ ਦੇ ਸਤਿਕਾਰ ਵਜੋਂ ਪੰਜਾਬੀ ਵਿਚ ਸਹੁੰ ਚੁੱਕੀ।
ਇਸ ਤੋਂ ਬਾਅਦ ਸ੍ਰੀ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਲੋਕਤੰਤਰ ਦੇ ਇਸ ਮੰਦਰ ਵਿਚ ਨਾ ਕੇਵਲ ਪੰਜਾਬ ਸਗੋਂ ਕੌਮੀ ਪੱਧਰ ਦੇ ਵੀ ਮਹੱਤਵਪੂਰਨ ਮੁੱਦੇ ਉਠਾਉਣਗੇ ਤਾਂ ਜੋ ਉਹ ਉਨਾਂ ਲੋਕਾਂ ਦੀ ਅਵਾਜ਼ ਬਣ ਸਕਨ ਜਿੰਨਾਂ ਨੇ ਚੁਣ ਕੇ ਉਨਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਨਾਂ ਕਿਹਾ ਕਿ ਉਹ ਲੋਕ ਸਭਾ ਵਿਚ ਹਾਂਪੱਖੀ ਪਹੁੰਚ ਲੈ ਕੇ ਚੱਲਣਗੇ ਤਾਂ ਜੋ ਇੱਥੇ ਵਿਚਾਰ ਕੇ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਰਾਹ ਤਲਾਸੇ ਜਾ ਸਕਨ। ਉਨਾਂ ਕਿਹਾ ਕਿ ਕੇਵਲ ਰਾਜਨੀਤੀ ਕਰਨਾ ਨਹੀਂ ਬਲਕਿ ਦੇਸ਼ ਦੇ ਅਵਾਮ ਦੀ ਬਿਹਤਰੀ ਲਈ ਕੁਝ ਕਰਨਾ ਉਨਾਂ ਦਾ ਉਦੇਸ਼ ਹੈ।
ਕਿਸਾਨ ਦੇ ਟਰੈਕਟਰ ਨੂੰ ਵਪਾਰਕ ਵਹਿਕਲ ਘੋਸ਼ਿਤ ਕਰਨ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਤੇ ਕਿਸੇ ਵੀ ਕਿਸਮ ਦਾ ਹੋਰ ਬੋਝ ਪਾਉਣ ਦਾ ਡੱਟ ਕੇ ਵਿਰੋਧ ਕਰੇਗੀ। ਦੇਸ਼ ਦਾ ਕਿਸਾਨ ਹੋਰ ਵਿੱਤੀ ਬੋਝ ਸਹਿਨ ਕਰਨ ਦੀ ਸਥਿਤੀ ਵਿਚ ਨਹੀਂ ਹੈ। ਪਰ ਨਾਲ ਹੀ ਉਨਾਂ ਨੇ ਕਿਹਾ ਕਿ ਕਿਸਾਨ ਦੇ ਟਰੈਕਟਰ ਨੂੰ ਐਫ.ਸੀ.ਆਈ. ਤੇ ਸਰਕਾਰ ਦੇ ਹੋਰ ਅਦਾਰਿਆਂ ਦੇ ਅਨਾਜ ਦੀ ਢੋਆ ਢੁਆਈ ਦੀ ਛੋਟ ਦੇਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਕਿਸਾਨ ਨੂੰ ਕੁਝ ਆਮਦਨ ਹੋ ਸਕੇ। ਉਨਾਂ ਨੇ ਕੇਂਦਰ ਸਰਕਾਰ ਦੀਆਂ ਕਿਸਾਨੀ ਨੂੰ ਆਮਦਨ ਕਰ ਦੇ ਘੇਰੇ ਵਿਚ ਲਿਆਉਣ ਦੀਆਂ ਕੋਸਿਸਾਂ ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਦੇਸ਼ ਦੇ ਕਿਸਾਨ ਲਈ ਪਹਿਲਾਂ ਹੀ ਔਕੜਾਂ ਵਧੀਆਂ ਹੋਈਆਂ ਹਨ ਅਜਿਹੇ ਵਿਚ ਕਿਸਾਨੀ ਖਿਲਾਫ ਕੇਂਦਰ ਦੇ ਕਿਸੇ ਵੀ ਫੈਸਲੇ ਦਾ ਲੋਕ ਸਭਾ ਵਿਚ ਜਬਰਦਸਤ ਵਿਰੋਧ ਕੀਤਾ ਜਾਵੇਗਾ।
ਪੰਜਾਬ ਦੀਆਂ ਸਥਾਨਕ ਸਰਕਾਰਾਂ ਚੋਣਾਂ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਪਿੱਛਲੇ 10 ਸਾਲ ਤੋਂ ਪੰਜਾਬ ਵਿਚ ਜਬਰ ਦਾ ਦੂਜਾ ਨਾਂਅ ਬਣਿਆ ਹੋਇਆ ਸੀ। ਇਸੇ ਲਈ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਕਰਾਰੀ ਹਾਰ ਦਿੱਤੀ ਸੀ ਅਤੇ ਹੁਣ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਵੀ ਅਕਾਲੀ ਦਲ ਭਾਜਪਾ ਗਠਜੋੜ ਨੂੰ ਵੋਟਰ ਕਰਾਰੀ ਹਾਰ ਦੇਣਗੇ। ਉਨਾਂ ਨੇ ਪੰਜਾਬ ਭਾਜਪਾ ਦੇ ਆਗੂਆਂ ਬਾਰੇ ਕਿਹਾ ਕਿ ਉਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਤਾਂ ਕਦੇ ਕੀ ਕਰਨੀ ਸੀ ਸਗੋਂ ਉਨਾਂ ਨੇ ਤਾਂ ਰਾਜ ਦੇ ਸ਼ਹਿਰੀ ਇਲਾਕਿਆਂ ਦੇ ਹਿੱਤ ਵਿਚ ਅਕਾਲੀ ਦਲ ਕੋਲ 10 ਸਾਲ ਗਿਰਵੀ ਰੱਖੀ ਰੱਖੇ। ਉਨਾਂ ਕਿਹਾ ਕਿ ਆਪਣੀ ਪ੍ਰਤੱਖ ਦਿਸਦੀ ਹਾਰ ਤੋਂ ਹੀ ਸ਼ੋ੍ਰਮਣੀ ਅਕਾਲੀ ਦਲ ਹੁਣ ਹਰਿਆਣਾ ਵਿਚ ਚੋਣ ਲੜਨ ਦੀਆਂ ਗੱਲਾਂ ਕਰ ਰਿਹਾ ਹੈ।
ਏਮਜ ਬਠਿੰਡਾ ਸਬੰਧੀ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਇਤਰਾਜਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਏਮਜ ਸਥਾਪਨਾ ਵਿਚ ਕੋਈ ਰੁਕਾਵਟ ਪਾਉਣ ਦਾ ਸੁਆਲ ਹੀ ਨਹੀਂ ਹੈ। ਉਨਾਂ ਕਿਹਾ ਕਿ ਇਸ ਸਬੰਧੀ ਐਨ.ਓ.ਸੀ. ਜਾਰੀ ਕਰਨ ਵਿਚ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਪਿੱਛਲੀ ਸਰਕਾਰ ਇਸ ਪ੍ਰੋਜੈਕਟ ਸਬੰਧੀ ਕਈ ਮਸਲੇ ਇਸ ਤਰਾਂ ਉਲਝਾ ਕੇ ਗਈ ਹੈ ਕਿ ਉਨਾਂ ਨੂੰ ਸੁਲਝਾਉਣ ਵਿਚ ਸਮਾਂ ਲੱਗ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਸੋਚ ਵਿਕਾਸ ਮੁਖੀ ਹੈ।
ਇਸ ਤੋਂ ਪਹਿਲਾਂ ਸੰਸਦ ਭਵਨ ਪੁੱਜਣ ਤੇ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਅਤੇ ਯੂਥ ਕਾਂਗਰਸ ਆਗੂ ਸ੍ਰੀ ਰੰਜਮ ਕਾਮਰਾ ਨੇ ਸ੍ਰੀ ਜਾਖੜ ਨੂੰ ਜੀ ਆਇਆ ਨੂੰ ਆਖਿਆ ਅਤੇ ਨਵੀਂ ਸਿਆਸੀ ਪਾਰੀ ਦੀਆਂ ਸੁਭਕਾਮਨਾਵਾਂ ਦਿੱਤੀਆਂ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …