Home / World / ਸੁਖਬੀਰ ਬਾਦਲ 8 ਦਿਨਾਂ ‘ਚ ਕਰਨਗੇ ਤਿੰਨ ਦਰਜਨ ਤੋਂ ਵੱਧ ਰੈਲੀਆਂ

ਸੁਖਬੀਰ ਬਾਦਲ 8 ਦਿਨਾਂ ‘ਚ ਕਰਨਗੇ ਤਿੰਨ ਦਰਜਨ ਤੋਂ ਵੱਧ ਰੈਲੀਆਂ

ਸੁਖਬੀਰ ਬਾਦਲ 8 ਦਿਨਾਂ ‘ਚ ਕਰਨਗੇ ਤਿੰਨ ਦਰਜਨ ਤੋਂ ਵੱਧ ਰੈਲੀਆਂ

4ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਰਾਜ ਵਿਚ ਚਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਗਲੇ 8 ਦਿਨ ਦੌਰਾਨ ਯਾਨੀ 26 ਜਨਵਰੀ ਤੋਂ 2 ਫਰਵਰੀ ਤੱਕ  ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ  ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਤਿੰਨ ਦਰਜਨ ਤੋਂ ਵੱਧ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
ਉਹਨਾਂ ਦੇ ਬਣੇ ਪ੍ਰੋਗਰਾਮ ਅਨੁਸਾਰ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮਾਂ ਵਿਚ ਸ਼ਮੂਲੀਅਤ ਮਗਰੋਂ ਉਹ ਕਪੂਰਥਲਾ,  ਖੰਨਾ, ਸਨੌਰ, ਘਨੌਰ ਤੇ ਜਲਾਲਾਬਾਦ ਹਲਕਿਆਂ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। 27 ਜਨਵਰੀ ਨੂੰ ਉਹਨਾਂ ਦੀ ਪਹਿਲੀ ਰੈਲੀ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਵਿਚ ਹੋਵੇਗੀ ਜਿਸ ਮਗਰੋਂ ਉਹ ਬਾਘਾਪੁਰਾਣਾ, ਫਰੀਦਕੋਟ, ਜੈਤੋ ਤੇ ਬਠਿੰਡਾ ਸ਼ਹਿਰੀ ਹਲਕੇ ਵਿਚ ਰੈਲੀਆਂ ਨੂੰ ਸੰਬੋਧਨ ਕਰਨਗੇ। 28 ਜਨਵਰੀ ਨੂੰ ਉਹ ਮਹਿਲ ਕਲਾਂ, ਬਰਨਾਲਾ, ਭਦੌੜ, ਭੁੱਚੋ ਮੰਡੀ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਦੀਆਂ ਚੋਣ ਰੈਲੀਆਂ ਮਗਰੋਂ ਜਲਾਲਾਬਾਦ ਪਹੁੰਚਣਗੇ।
29 ਜਨਵਰੀ ਨੂੰ ਕੋਟਕਪੁਰਾ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਰੈਲੀ ਵਿਚ ਸ਼ਮੂਲੀਅਤ ਮਗਰੋਂ ਉਹ ਬਲੂਆਣਾ, ਅਬੋਹਰ ਅਤੇ ਫਿਰੋਜ਼ਪੁਰ ਦਿਹਾਤੀ ਹਲਕੇ ਵਿਚ ਚੋਣ ਰੈਲੀਆਂ ਕਰਨ ਮਗਰੋਂ ਜਲਾਲਾਬਾਦ ਪਹੁੰਚਣਗੇ। 30 ਜਨਵਰੀ ਨੂੰ ਉਹ ਜਲਾਲਾਬਾਦ ਹਲਕੇ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨਗੇ। 31 ਜਨਵਰੀ ਨੂੰ ਉਹ ਸਮਾਣਾ ਵਿਖੇ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇ ਜਿਸ ਉਪਰੰਤ ਸ਼ੁਤਰਾਣਾ, ਸੁਨਾਮ ਅਤੇ ਬੁਢਲਾਡਾ ਦੀਆਂ ਰੈਲੀਆਂ ਮਗਰੋਂ ਜਲਾਲਾਬਾਦ ਪਹੁੰਚਣਗੇ।
1 ਫਰਵਰੀ ਨੂੰ ਸ੍ਰ ਸੁਖਬੀਰ ਸਿੰਘ ਬਾਦਲ ਮਲੌਟ ਹਲਕੇ ਵਿਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਲੰਬੀ, ਤਲਵੰਡੀ ਸਾਬੋ, ਜਲਾਲਾਬਾਦ ਤੇ ਫਾਜ਼ਿਲਕਾ ਹਲਕੇ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। 2 ਫਰਵਰੀ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਉਹ ਸਮਰਾਲਾ ਅਤੇ ਸਰਦੂਲਗੜ੍ਹ ਹਲਕੇ ਦੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …