Home / Punjabi News / ਸੁਖਬੀਰ ਬਾਦਲ ਨੇ ਕੈਪਟਨ ਤੇ ਲਾਏ ਕਈ ਇਲਜ਼ਾਮ, ਕਿਹਾ ਸ਼ਰਾਬ ਮਾਫੀਆ ਨੂੰ ਕਾਂਗਰਸੀ ਲੀਡਰਾਂ ਦੀ ਸ਼ਹਿ

ਸੁਖਬੀਰ ਬਾਦਲ ਨੇ ਕੈਪਟਨ ਤੇ ਲਾਏ ਕਈ ਇਲਜ਼ਾਮ, ਕਿਹਾ ਸ਼ਰਾਬ ਮਾਫੀਆ ਨੂੰ ਕਾਂਗਰਸੀ ਲੀਡਰਾਂ ਦੀ ਸ਼ਹਿ

ਸੁਖਬੀਰ ਬਾਦਲ ਨੇ ਕੈਪਟਨ ਤੇ ਲਾਏ ਕਈ ਇਲਜ਼ਾਮ, ਕਿਹਾ ਸ਼ਰਾਬ ਮਾਫੀਆ ਨੂੰ ਕਾਂਗਰਸੀ ਲੀਡਰਾਂ ਦੀ ਸ਼ਹਿ

ਸਾਬਕ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਤੇ ਵੱਡੇ ਸਵਾਲ ਚੁੱਕੇ।ਸ਼ਰਾਬ ਮਾਫੀਆ ਪਿਛੇ ਕਾਂਗਰਸੀ ਲੀਡਰਾਂ ਦੀ ਦੱਸੀ ਸ਼ਹਿ।

ਚੰਡੀਗੜ੍ਹ: ਸਾਬਕ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਤੇ ਵੱਡੇ ਸਵਾਲ ਚੁੱਕੇ ਹਨ। ਬਾਦਲ ਨੇ ਕੈਪਟਨ ਸਰਕਾਰ ਤੇ ਸਿੱਧਾ ਦੋਸ਼ ਲਾਇਆ ਹੈ ਕਿ ਲੌਕਡਾਊਨ ਦੌਰਾਨ ਘਰ ਘਰ ਸ਼ਰਾਬ ਦੀ ਸਪਲਾਈ ਹੋਈ ਹੈ। ਇਸੇ ਲਈ ਤਾਂ ਹੁਣ ਸ਼ਰਾਬ ਦੇ ਠੇਕਿਆਂ ਤੇ ਭੀੜ ਦਿਖਾਈ ਨਹੀਂ ਦੇ ਰਹੀ।

ਉਨ੍ਹਾਂ ਕਿਹਾ ਕੈਪਟਨ ਲੌਕਡਾਊਨ ‘ਚ ਵਾਰ ਵਾਰ ਕੇਂਦਰ ਨੂੰ ਚਿੱਠੀ ਲਿਖ ਸ਼ਰਾਬ ਠੇਕੇ ਖੋਲ੍ਹਣ ਦੀ ਮੰਗ ਕਰ ਰਹੇ ਸਨ। ਪਰ ਹੁਣ 3 ਮਈ ਤੋਂ ਆਦੇਸ਼ ਜਾਰੀ ਹੋਏ ਹਨ ਤਾਂ ਪੰਜਾਬ ‘ਚ ਸ਼ਰਾਬ ਦੇ ਠੇਕੇ ਬੰਦ ਪਏ ਹਨ। ਬਾਦਲ ਨੇ ਕਿਹਾ ਇਹ ਇਸ ਲਈ ਕਿਉਂਕਿ ਪੰਜਾਬ ‘ਚ ਹਾਲੇ ਤੱਕ ਆਬਕਾਰੀ ਨੀਤੀ ਲਾਗੂ ਨਹੀਂ ਹੋਈ।

ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸ਼ਰਾਬ ਮਾਫੀਆ ਨੂੰ ਕਾਂਗਰਸੀ ਲੀਡਰਾਂ ਦੀ ਸ਼ਹਿ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਆਖਰ ਪੰਜਾਬ ਦਾ ਸ਼ਰਾਬ ਮਾਲੀਆ ਕਿਉਂ ਘਟਿਆ ਹੈ?ਉੱਪ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮੰਤਰੀ ਆਬਕਾਰੀ ਨੀਤੀ ਤੇ ਮੁੱਖ ਸਕੱਤਰ ਨਾਲ ਲੜ੍ਹ ਰਹੇ ਹਨ।ਕਿਉਂ ਕਪੈਟਨ ਅਮਰਿੰਦਰ ਮੁੱਖ ਸਕੱਤਰ ਨੂੰ ਨਹੀਂ ਬਦਲ ਰਹੇ?ਉਨ੍ਹਾਂ ਕਿਹਾ ਕਰਨ ਅਵਤਾਰ ਸਿੰਘ ਸਭ ਦੀ ਪੋਲ ਖੋਲ੍ਹ ਦੇਵੇਗਾ ਇਸੇ ਲਈ ਇਹ ਸਾਰਾ ਡਰਾਮਾ ਚੱਲ ਰਿਹਾ ਹੈ।

ਬਾਦਲ ਨੇ ਕਿਹਾ ਲੋਕਾਂ ਨੂੰ ਹੁਣ ਕੈਪਟਨ ਸਰਕਾਰ ਤੇ ਭਰੋਸਾ ਅਤੇ ਮੰਤਰੀਆਂ ਨੂੰ ਨੌਕਰਸ਼ਾਹਾਂ ਤੇ ਐਤਬਾਰ ਨਹੀਂ ਰਿਹਾ ਹੈ।ਉਨ੍ਹਾਂ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਰੀਮੋਟ ਕੰਟਰੋਲ ਨਾਲ ਚੱਲ ਰਹੀ ਹੈ।ਪੰਜਾਬ ‘ਚ ਪਹਿਲਾਂ ਕਦੇ ਐਸੇ ਹਲਾਤ ਨਹੀਂ ਵੇਖੇ ਗਏ।ਕੈਪਟਨ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹਿਦਾ ਹੈ।

ਬਾਦਲ ਨੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਸਿਟਿੰਗ ਹਾਈਕੋਰਟ ਜੱਜ ਵਲੋਂ ਜਾਂਚ ਹੋਣੀ ਚਾਹਿਦੀ ਹੈ।

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …