Home / World / ਸੁਖਪਾਲ ਖਹਿਰਾ ਨੇ ਕਾਂਗਰਸ ‘ਚ ਮੁੜ ਸ਼ਾਮਿਲ ਹੋਣ ਦੀਆਂ ਖਬਰਾਂ ਦਾ ਕੀਤਾ ਖੰਡਨ

ਸੁਖਪਾਲ ਖਹਿਰਾ ਨੇ ਕਾਂਗਰਸ ‘ਚ ਮੁੜ ਸ਼ਾਮਿਲ ਹੋਣ ਦੀਆਂ ਖਬਰਾਂ ਦਾ ਕੀਤਾ ਖੰਡਨ

3ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮੈਨੂੰ ਮੀਡੀਆ ਵਿੱਚ ਇਹ ਰਿਪੋਰਟਾਂ ਦੇਖ ਕੇ ਬਹੁਤ ਦੁੱਖ ਹੋਇਆ ਕਿ ਮੈਂ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਉੱਪਰ ਵਿਚਾਰ ਕਰ ਰਿਹਾ ਹਾਂ। ਉਹਨਾਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹੀਆਂ ਸਾਰੀਆਂ ਰਿਪੋਰਟਾਂ ਪੂਰੀ ਤਰਾਂ ਨਾਲ ਮਨਘੜਤ, ਬਿਨਾਂ ਕਿਸੇ ਅਧਾਰ ਦੇ ਹਨ ਅਤੇ ਮੇਰੀ ਸਿਆਸੀ ਅਕਸ ਨੂੰ ਖਰਾਬ ਕਰਨ ਦੇ ਮਕਸਦ ਨਾਲ ਬਣਾਈਆਂ ਗਈਆਂ ਹਨ।
ਕਾਂਗਰਸ ਪਾਰਟੀ ਦੀ ੧੯ ਸਾਲ ਤਨਦੇਹੀ ਅਤੇ ਜਜਬੇ ਨਾਲ ਸੇਵਾ ਕਰਨ ਦੇ ਬਾਅਦ ਮੈਂ ਪਿਛਲੇ ਸਾਲ ਦਿਸੰਬਰ ਵਿੱਚ ਡੂੰਘਾਈ ਨਾਲ ਸੋਚ ਵਿਚਾਰ ਉਪਰੰਤ ਪਾਰਟੀ ਨੂੰ ਛੱਡਣ ਦਾ ਫੈਸਲਾ ਲਿਆ ਸੀ ਜਿਸ ਉੱਪਰ ਮੈਂ ਅਟਲ ਹਾਂ। ਮੈਂ ਆਮ ਆਦਮੀ ਪਾਰਟੀ ਵਿੱਚ ਇਸ ਲਈ ਸ਼ਾਮਿਲ ਹੋਇਆ ਕਿਉਂਕਿ ਇਸ ਦੀ ਵਿਚਾਰਧਾਰਾ ਭ੍ਰਿਸ਼ਟਾਚਾਰ, ਬੇਇਨਸਾਫੀ, ਤਾਨਾਸ਼ਾਹੀ ਅਤੇ ਪੈਸੇ ਅਤੇ ਬਾਹੁਬਲੀ ਸਿਆਸਤ ਨੂੰ ਖਤਮ ਕਰਨ ਦੀ ਹੈ। ਮੇਰੀ ਇਹ ਪੁਖਤਾ ਸੋਚ ਹੈ ਕਿ ਆਪ ਹੀ ਅਜਿਹਾ ਪਲੇਟਫਾਰਮ ਹੈ ਜੋ ਕਿ ਮੋਜੂਦਾ ਸਮੇਂ ਵਿੱਚ ਦੂਸ਼ਿਤ ਹੋ ਚੁੱਕੇ ਸਿਆਸੀ ਵਾਤਾਵਰਨ ਨੂੰ ਪੂਰੀ ਤਰਾਂ ਨਾਲ ਸਾਫ ਕਰ ਸਕਦਾ ਹੈ।
ਮੈਨੂੰ ਇਹ ਰਿਪੋਰਟਾਂ ਪੜ ਕੇ ਬਹੁਤ ਹੈਰਾਨੀ ਹੋਈ ਕਿ ਮੈਨੂੰ ਆਪ ਵਿੱਚ ਨੁਕਰੇ ਲਗਾਇਆ ਗਿਆ ਹੈ ਜਾਂ ਮੈਨੂੰ ਬਣਦੀ ਜਿੰਮੇਵਾਰੀ ਨਹੀਂ ਦਿੱਤੀ ਜਾ ਰਹੀ। ਇਹ ਪੂਰੀ ਤਰਾਂ ਨਾਲ ਝੂਠ ਹੈ ਕਿਉਂਕਿ ਮੈਨੂੰ ਆਮ ਆਦਮੀ ਪਾਰਟੀ ਦਾ ਬੁਲਾਰਾ ਨਿਯੁਕਤ ਕੀਤੇ ਜਾਣ ਦੇ ਨਾਲ ਨਾਲ ਪਾਰਟੀ ਦੇ ਆਰ.ਟੀ.ਆਈ ਵਿੰਗ ਦਾ ਕਨਵੀਨਰ ਅਤੇ ਹੁਣ ੨੬-ਭੁਲੱਥ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾ ਕਿ ਮੈਂ ਕਦੇ ਵੀ ਕੁਰਸੀ ਲਈ ਸੋੜੀ ਸਿਆਸਤ ਨਹੀਂ ਕੀਤੀ ਬਲਕਿ ਮੈਂ ਮੁੱਦਿਆਂ ਉੱਪਰ ਅਧਾਰਿਤ ਸਿਆਸਤ ਦਾ ਹਾਮੀ ਹਾਂ। ਅਜਿਹੀਆਂ ਮਨਘੜਤ ਰਿਪੋਰਟਾਂ ਦੀ ਕੱਲ ਹਵਾ ਵੀ ਨਿਕਲ ਜਾਵੇਗੀ ਜਦ ਮੈਂ ਗੋਰਾਇਆ ਵਿਖੇ ਆਮ ਆਦਮੀ ਪਾਰਟੀ ਦਲਿਤ ਮੈਨੀਫੈਸਟੋ ਰੈਲੀ ਵਿੱਚ ਸ਼ਾਮਿਲ ਹੋਵਾਗਾਂ।
ਇਸ ਲਈ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਅਤੇ ਆਦਰਸ਼ਾਂ ਪ੍ਰਤੀ ਆਪਣੀ ਮੁਕੰਮਲ ਪ੍ਰਤੀਬੱਧਤਾ ਅਤੇ ਸਮਰਪਣ ਨੂੰ ਮੈਂ ਇੱਕ ਵਾਰ ਮੁੜ ਦੁਹਰਾਂਦਾ ਹਾਂ। ਮੇਰੇ ਮੁੜ ਕਾਂਗਰਸ ਵਿੱਚ ਸ਼ਾਮਿਲ ਹੋਣ ਦੀਆਂ ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਨੂੰ ਮੈਂ ਸਿਰੇ ਤੋਂ ਖਾਰਿਜ਼ ਕਰਦਾ ਹਾਂ। ਅਖੀਰ ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਬਾਰੇ ਅਜਿਹੀਆਂ ਸਿਆਸਤ ਤੋਂ ਪ੍ਰੇਰਿਤ ਮਨਘੜਤ ਖਬਰਾਂ ਨਾ ਛਾਪਣ, ਜੇਕਰ ਕੋਈ ਅਖਬਾਰ ਜਾਂ ਇਲੈਕਟ੍ਰੋਨਿਕ ਚੈਨਲ ਅਜਿਹਾ ਕਰਦਾ ਹੈ ਤਾਂ ਉਹਨਾਂ ਖਿਲਾਫ ਮਾਨਹਾਨੀ ਦਾ ਮਾਮਲਾ ਦਰਜ਼ ਕਰਵਾਉਣ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …