Home / Punjabi News / ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦਾ ਦੇਹਾਂਤ

ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦਾ ਦੇਹਾਂਤ

ਨਵੀਂ ਦਿੱਲੀ – ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦਾ ਬੀਤੀ ਰਾਤ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ।
ਦੱਸਣਯੋਗ ਹੈ ਕਿ ਕੁਲਦੀਪ ਨਈਅਰ ਦਾ ਜਨਮ 14 ਅਗਸਤ 1924 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਹੋਇਆ। ਸਕੂਲੀ ਸਿੱਖਿਆ ਸਿਆਲਕੋਟ ਵਿੱਚ ਹੀ ਲਈ ਅਤੇ ਕਾਨੂੰਨ ਦੀ ਡਿਗਰੀ ਲਾਅ ਕਾਲਜ ਲਾਹੌਰ ਤੋਂ ਕੀਤੀ। ਅਮਰੀਕਾ ਤੋਂ ਪੱਤਰਕਾਰਤਾ ਦੀ ਡਿਗਰੀ ਲਈ ਅਤੇ ਦਰਸ਼ਨ ਸ਼ਾਸਤਰ ਵਿੱਚ ਪੀਐਚਡੀ ਕੀਤੀ। ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਅਧਿਕਾਰੀ ਦੇ ਪਦ ਉੱਤੇ ਕਈ ਸਾਲਾਂ ਤੱਕ ਕਾਰਜ ਕਰਨ ਦੇ ਬਾਅਦ ਉਹ ਯੂ ਐਨ ਆਈ, ਪੀ ਆਈ ਬੀ, ਇੰਡੀਅਨ ਐਕਸਪ੍ਰੈੱਸ ਦੇ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ। ਉਹ 25 ਸਾਲਾਂ ਤੱਕ ‘ਦ ਟਾਈਮਸ ਲੰਦਨ ਦੇ ਪੱਤਰ ਪ੍ਰੇਰਕ ਵੀ ਰਹੇ।
ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …