ਸਿੰਗਾਪੁਰ, 10 ਮਈ
ਇਥੇ ਭਾਰਤੀ ਔਰਤ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਤੇ ਠੁੱਡੇ ਮਾਰੇ ਗਏ। ਨੌਜਵਾਨ ਨੇ 55 ਸਾਲਾ ਔਰਤ ਨੀਤਾ ਨੂੰ ਰੋਕਦਿਆਂ ਕਿਹਾ ਕਿ ਉਸ ਨੇ ਮਾਸਕ ਠੀਕ ਤਰ੍ਹਾਂ ਨਹੀਂ ਪਾਇਆ। ਔਰਤ ਨੇ ਕਿਹਾ ਕਿ ਉਹ ਤੇਜ਼ ਸੈਰ ਕਰ ਰਹੀ ਹੈ ਪਰ ਨੌਜਵਾਨ ਨੇ ਕੋਈ ਪ੍ਰਵਾਹ ਨਹੀਂ ਕੀਤੀ ਤੇ ਉਸ ‘ਤੇ ਇਤਰਾਜ਼ਯੋਗ ਤੇ ਨਸਲੀ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਉਸ ਨੇ ਔਰਤ ਦੇ ਢਿੱਡ ਵਿਚ ਵੀ ਲੱਤ ਮਾਰੀ ਤੇ ਭੱਜ ਗਿਆ। ਪੁਲੀਸ ਵਲੋਂ ਹਮਲਾਵਰ ਦੀ ਭਾਲ ਜਾਰੀ ਹੈ। ਸਿੰਗਾਪੁਰ ਸਿਹਤ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਜੇ ਕੋਈ ਵਿਅਕਤੀ ਕਸਰਤ ਜਾਂ ਤੇਜ਼ ਸੈਰ ਕਰਦਾ ਹੈ ਤਾਂ ਉਸ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ ਪਰ ਸ਼ਹਿਰ ਦੀਆਂ ਸਾਰੀਆਂ ਥਾਵਾਂ ‘ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ।-ਪੀਟੀਆਈ
Source link
Asian Tribune Your Multilingual Newspaper covering World and local news News