Home / Punjabi News / ਸਿਹਤ ਮੰਤਰਾਲੇ ਵੱਲੋਂ ਘਰ ’ਚ ਇਕਾਂਤਵਾਸ ਹੋਣ ਲਈ ਸੋਧੇ ਹੋੲੇ ਦਿਸ਼ਾ ਨਿਰਦੇਸ਼ ਜਾਰੀ

ਸਿਹਤ ਮੰਤਰਾਲੇ ਵੱਲੋਂ ਘਰ ’ਚ ਇਕਾਂਤਵਾਸ ਹੋਣ ਲਈ ਸੋਧੇ ਹੋੲੇ ਦਿਸ਼ਾ ਨਿਰਦੇਸ਼ ਜਾਰੀ

ਸਿਹਤ ਮੰਤਰਾਲੇ ਵੱਲੋਂ ਘਰ ’ਚ ਇਕਾਂਤਵਾਸ ਹੋਣ ਲਈ ਸੋਧੇ ਹੋੲੇ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ, 29 ਅਪਰੈਲ

ਸਿਹਤ ਮੰਤਰਾਲੇ ਨੇ ਹਲਕੇ ਤੇ ਬਿਨਾਂ ਲੱਛਣ ਵਾਲੇ ਕੋਵਿਡ-19 ਕੇਸਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤੇ ਜਾਣ ਸਬੰਧੀ ‘ਸੋਧੇ ਹੋਏ ਦਿਸ਼ਾ ਨਿਰਦੇਸ਼’ ਜਾਰੀ ਕਰ ਦਿੱਤੇ ਹਨ। ਅੱਜ ਜਾਰੀ ਕੀਤੀਆਂ ਸੇਧਾਂ ਵਿੱਚ ਬਿਨਾਂ ਡਾਕਟਰ ਦੀ ਸਲਾਹ ਤੋਂ ਰੈਮਡੇਸਿਵਿਰ ਟੀਕੇ ਨੂੰ ਪ੍ਰਾਪਤ ਕਰਨ ਜਾਂ ਘਰ ਵਿੱਚ ਹੀ ਲਾਉਣ ਦੀ ਕੋਸ਼ਿਸ਼ ਨਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਐਂਟੀ ਵਾਇਰਲ ਟੀਕੇ ਨੂੰ ਸਿਰਫ਼ ਤੇ ਸਿਰਫ਼ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ‘ਚ ਹੀ ਲਵਾਇਆ ਜਾਵੇ। ਹਲਕੇ ਜਾਂ ਬਿਨਾਂ ਲੱਛਣ ਵਾਲੇ ਕੇਸਾਂ ਵਿੱਚ ਓਰਲ ਸਟੀਰੌਇਡਜ਼ ਲੈਣ ਦੀ ਵੀ ਲੋੜ ਨਹੀਂ ਹੈ ਅਤੇ ਜੇਕਰ ਲੱਛਣ (ਲਗਾਤਾਰ ਬੁਖਾਰ ਤੇ ਖੰਘ ਰੁਕਣ ਦਾ ਨਾਮ ਨਾ ਲਏ) ਸੱਤ ਦਿਨ ਤੋਂ ਵੱਧ ਸਮਾਂ ਰਹਿੰਦੇ ਹਨ, ਤਾਂ ਸਬੰਧਤ ਡਾਕਟਰ ਦੇ ਸਲਾਹ ਮਸ਼ਵਰੇ ਨਾਲ ਮੂੰਹ ਰਾਹੀਂ ਸਟੀਰੌਇਡਜ਼ ਦੀ ਹਲਕੀ ਖੁਰਾਕ ਲਈ ਜਾ ਸਕਦੀ ਹੈ। ਮਰੀਜ਼ਾਂ ਨੂੰ ਦਿਨ ਵਿੱਚ ਦੋ ਵਾਰ ਕੋਸੇ ਪਾਣੀ ਨਾਲ ਗਰਾਰੇ ਜਾਂ ਭਾਫ਼ ਲੈਣ ਲੈਣ ਲਈ ਕਿਹਾ ਗਿਆ ਹੈ।-ਪੀਟੀਆਈ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …