Home / Punjabi News / ਸਿਰਸਾ ਦਾ ਵੱਡਾ ਬਿਆਨ, ਟੁੱਟ ਸਕਦੈ ਅਕਾਲੀ-ਭਾਜਪਾ ਗਠਜੋੜ

ਸਿਰਸਾ ਦਾ ਵੱਡਾ ਬਿਆਨ, ਟੁੱਟ ਸਕਦੈ ਅਕਾਲੀ-ਭਾਜਪਾ ਗਠਜੋੜ

ਸਿਰਸਾ ਦਾ ਵੱਡਾ ਬਿਆਨ, ਟੁੱਟ ਸਕਦੈ ਅਕਾਲੀ-ਭਾਜਪਾ ਗਠਜੋੜ

ਨਵੀਂ ਦਿੱਲੀ— ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਪਾਰਟੀ ‘ਤੇ ਹਮਲਾ ਬੋਲਿਆ ਹੈ ਅਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਾਡੇ ਗੁਰਦੁਆਰਿਆਂ, ਤਖਤ ਸਾਹਿਬ ‘ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਕਾਲੀ-ਭਾਜਪਾ ਗਠਜੋੜ ਟੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅਤੇ ਤਖਤ ਸਾਹਿਬ ਅੰਦਰ ਸਰਕਾਰਾਂ ਦਖਲ ਅੰਦਾਜ਼ੀ ਕਰਨ, ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਵੇਗੀ।
ਸਿਰਸਾ ਨੇ ਟਵੀਟ ਕਰ ਕੇ ਕਿਹਾ, ”ਗੁਰਦੁਆਰਿਆਂ ਅੰਦਰ ਸਰਕਾਰ ਦੀ ਦਖਲ ਅੰਦਾਜ਼ੀ ਕਾਰਨ ਸਿੱਖਾਂ ਅੰਦਰ ਰੋਹ ਹੈ। ਸਿੱਖਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਚਾਹੇ ਉਹ ਸ੍ਰੀ ਪਟਨਾ ਸਾਹਿਬ ਹੋਵੇ ਜਾਂ ਸ੍ਰੀ ਹਜ਼ੂਰ ਸਾਹਿਬ।” ਸਿਰਸਾ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਇਸ ਮੁੱਦੇ ‘ਤੇ ਧਿਆਨ ਦੇਣ, ਨਹੀਂ ਤਾਂ ਇਹ ਮੁੱਦਾ ਅਕਾਲੀ ਦਲ ਤੇ ਭਾਜਪਾ ਦਰਮਿਆਨ ਦਰਾਰ ਪੈਦਾ ਕਰ ਸਕਦਾ ਹੈ। ਦੋਹਾਂ ਦਾ ਗਠਜੋੜ ਟੁੱਟ ਸਕਦਾ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …