Home / Punjabi News / ਸਿਰਸਾ ਤੋਂ 16 ਨੂੰ ਭਾਰਤ ਬੰਦ ਦੌਰਾਨ ਬੈਰੀਅਰ ਤੋੜ ਕੇ ਦਿੱਲੀ ਕੂਚ ਕਰਨਗੇ ਕਿਸਾਨ

ਸਿਰਸਾ ਤੋਂ 16 ਨੂੰ ਭਾਰਤ ਬੰਦ ਦੌਰਾਨ ਬੈਰੀਅਰ ਤੋੜ ਕੇ ਦਿੱਲੀ ਕੂਚ ਕਰਨਗੇ ਕਿਸਾਨ

ਪ੍ਰਭੂ ਦਿਆਲ
ਸਿਰਸਾ, 14 ਫਰਵਰੀ
ਦਿੱਲੀ ਕੂਚ ਲਈ ਕਿਸਾਨ ਬਾਜ਼ਿਦ ਹਨ। ਕਿਸਾਨ ਆਗੂਆਂ ਨੇ ਆਪਣੀ ਰਣਨੀਤੀ ’ਚ ਤਬਦੀਲੀ ਕੀਤੀ ਹੈ। ਉਹ ਹੁਣ ਟਰੇਡ ਯੂਨੀਅਨ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਦਿੱਤੇ ਭਾਰਤ ਬੰਦ ਦੌਰਾਨ ਪੁਲੀਸ ਵੱਲੋਂ ਲਾਏ ਬੈਰੀਅਰ ਤੋੜ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰਨਗੇ। ਪੁਲੀਸ ਵੱਲੋਂ ਨੈਸ਼ਨਲ ਹਾਈ ਵੇਅ ਨੌਂ ’ਤੇ ਘੱਗਰ ਪੁਲ ’ਤੇ ਲਾਈਆਂ ਕਈ ਪਰਤੀ ਰੋਕਾਂ ਕਾਰਨ ਜਿਥੇ ਆਮ ਲੋਕਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਪੰਜ ਦਿਨਾਂ ਤੋਂ ਟਰੱਕ ਤੇ ਕਨਟੇਨਰ ਚਾਲਕ ਆਪਣੇ ਵਾਹਨਾਂ ਨਾਲ ਸੜਕਾਂ ’ਤੇ ਰਾਤ ਗੁਜ਼ਾਰਨ ਲਈ ਮਜਬੂਰ ਹਨ। ਟਰੱਕ ਡਰਾਈਵਰਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦਾ ਟਰੱਕਾਂ ਵਿੱਚ ਭਰਿਆ ਕੱਚਾ ਮਾਲ ਖ਼ਰਾਬ ਹੋ ਜਾਵੇਗਾ। ਡਰਾਈਵਰਾਂ ਨੇ ਦੱਸਿਆ ਹੈ ਕਿ ਜੇ ਟਰੱਕਾਂ ’ਚ ਭਰਿਆ ਮਾਲ ਖ਼ਰਾਬ ਹੋ ਗਿਆ ਤਾਂ ਉਨ੍ਹਾਂ ਨੂੰ ਜਿਥੇ ਭਾੜਾ ਨਹੀਂ ਮਿਲੇਗਾ ਉਥੇ ਹੀ ਖ਼ਰਾਬ ਹੋਏ ਮਾਲ ਦੀ ਭਰਪਾਈ ਵੀ ਕਰਨੀ ਪੈ ਸਕਦੀ ਹੈ। ਸਿਰਸਾ ਵਿੱਚ ਧਾਰਾ 144 ਲਾਗੂ ਹੈ।

The post ਸਿਰਸਾ ਤੋਂ 16 ਨੂੰ ਭਾਰਤ ਬੰਦ ਦੌਰਾਨ ਬੈਰੀਅਰ ਤੋੜ ਕੇ ਦਿੱਲੀ ਕੂਚ ਕਰਨਗੇ ਕਿਸਾਨ appeared first on Punjabi Tribune.


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …