Home / Punjabi News / ਸਿਰਸਾ: ਐੱਸਕੇਐੱਮ ਨੇ ਮਨਾਇਆ ਕਾਲਾ ਦਿਵਸ, ਕਈ ਨੇਤਾਵਾਂ ਦੇ ਪੁਤਲੇ ਫੂਕੇ

ਸਿਰਸਾ: ਐੱਸਕੇਐੱਮ ਨੇ ਮਨਾਇਆ ਕਾਲਾ ਦਿਵਸ, ਕਈ ਨੇਤਾਵਾਂ ਦੇ ਪੁਤਲੇ ਫੂਕੇ

ਪ੍ਰਭੂ ਦਿਆਲ
ਸਿਰਸਾ, 23 ਫਰਵਰੀ
ਖਨੌਰੀ ਬਾਰਡਰ ’ਤੇ ਕਿਸਾਨ ਸ਼ੁਭਕਰਨ ਸਿੰਘ ਦੀ ਹੋਈ ਮੌਤ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਵੱਖ-ਵੱਖ ਕਿਸਾਨ, ਮਜ਼ਦੂਰ ਤੇ ਕਰਮਚਾਰੀ ਜਥੇਬੰਦੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਪੁਤਲੇ ਫੂਕੇ ਕੇ ਕਾਲਾ ਦਿਵਸ ਮੰਨਾਇਆ। ਇਸ ਦੌਰਾਨ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਤੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਤੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ’ਤੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਰਵ ਕਰਮਚਾਰੀ ਸੰਘ ਤੇ ਜਨਵਾਦੀ ਮਹਿਲਾ ਸਮਿਤੀ ਦੀਆਂ ਕਾਰਕੁਨਾਂ ਸਮੇਤ ਕਿਸਾਨ ਵੱਡੀ ਗਿਣਤੀ ’ਚ ਮੌਜੂਦ ਸਨ।

The post ਸਿਰਸਾ: ਐੱਸਕੇਐੱਮ ਨੇ ਮਨਾਇਆ ਕਾਲਾ ਦਿਵਸ, ਕਈ ਨੇਤਾਵਾਂ ਦੇ ਪੁਤਲੇ ਫੂਕੇ appeared first on Punjabi Tribune.


Source link

Check Also

ਅਯੁੱਧਿਆ: ਰਾਮ ਪਥ ’ਤੇ ਪਾਣੀ ਭਰਨ ਤੋਂ ਬਾਅਦ ਛੇ ਅਧਿਕਾਰੀ ਮੁਅੱਤਲ

ਅਯੁੱਧਿਆ, 29 ਜੂਨ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਪਥ ’ਤੇ ਪਾਣੀ ਭਰਨ ਤੇ ਸੜਕਾਂ ਧਸਣ …