Home / Punjabi News / ਸਿਮਰਜੀਤ ਬੈਂਸ ਨੇ ਰੰਗੇ ਹੱਥੀਂ ਫੜ੍ਹਿਆ 25 ਹਜ਼ਾਰ ਦੀ ਰਿਸ਼ਵਤ ਲੈਂਦਾ ਅਫਸਰ

ਸਿਮਰਜੀਤ ਬੈਂਸ ਨੇ ਰੰਗੇ ਹੱਥੀਂ ਫੜ੍ਹਿਆ 25 ਹਜ਼ਾਰ ਦੀ ਰਿਸ਼ਵਤ ਲੈਂਦਾ ਅਫਸਰ

ਸਿਮਰਜੀਤ ਬੈਂਸ ਨੇ ਰੰਗੇ ਹੱਥੀਂ ਫੜ੍ਹਿਆ 25 ਹਜ਼ਾਰ ਦੀ ਰਿਸ਼ਵਤ ਲੈਂਦਾ ਅਫਸਰ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਲਾਈਵ ਰਿਸ਼ਵਤ ਲੈਣ ਦੇ ਇਕ ਮਾਮਲੇ ਸਬੰਧੀ ਖੁਲਾਸਾ ਕੀਤਾ ਗਿਆ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੂੰ ਬਸੰਤ ਐਵਿਨਿਊ ਦੇ ਰਹਿਣ ਵਾਲੇ ਜਗਦੀਪ ਸਿੰਘ ਨੇ ਕੀਤੀ ਸੀ। ਜਾਣਕਾਰੀ ਮੁਤਾਬਕ ਜਗਦੀਪ ਸਿੰਘ ਨੇ ਟਿੱਬਾ ‘ਚ ਆਪਣੀ ਫੈਕਟਰੀ ਦਾ ਨਕਸ਼ਾ ਪਾਸ ਕਰਾਉਣ ਲਈ ਚੰਡੀਗੜ੍ਹ ਇੰਡਸਟਰੀਅਲ ਮਹਿਕਮੇ ਦੇ ਨਾਲ ਰਾਬਤਾ ਕਾਇਮ ਕੀਤਾ, ਜਿਸ ਤੋਂ ਬਾਅਦ ਉੱਥੋਂ ਦੇ ਡਾਇਰੈਕਟਰ ਐੱਮ. ਪੀ. ਬੇਰੀ ਨੇ ਨਕਸ਼ਾ ਪਾਸ ਕਰਾਉਣ ਲਈ 35,000 ਰੁਪਏ ਦੀ ਮੰਗ ਕੀਤੀ। ਐੱਮ. ਪੀ. ਬੇਰੀ ਸੇਵਾਮੁਕਤ ਹੋ ਚੁੱਕਾ ਹੈ ਅਤੇ ਐਕਸਟੈਂਸ਼ਨ ‘ਤੇ ਚੱਲ ਰਿਹਾ ਹੈ। ਉਸ ਦੇ ਰਿਸ਼ਵਤ ਮੰਗਣ ਤੋਂ ਬਾਅਦ ਇਹ ਮਾਮਲਾ 25,000 ‘ਚ ਸੈੱਟ ਹੋਇਆ, ਜਿਸ ਦੀ ਸ਼ਿਕਾਇਤ ਜਗਦੀਪ ਨੇ ਸਿਮਰਜੀਤ ਬੈਂਸ ਨੂੰ ਕੀਤੀ ਅਤੇ ਬੈਂਸ ਨੇ ਰੰਗੇ ਹੱਥੀਂ ਫੜ੍ਹ ਲਿਆ। ਇਸ ਬਾਰੇ ਜਦੋਂ ਐੱਮ. ਪੀ. ਬੇਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੈਮਰਿਆਂ ਤੋਂ ਬਚਦੇ ਹੋਏ ਭੱਜਦੇ ਦਿਖਾਈ ਦਿੱਤੇ ਅਤੇ ਇਹੀ ਕਹਿੰਦੇ ਹੋਏ ਨਜ਼ਰ ਆਏ ਕਿ ਉਨ੍ਹਾਂ ਨੇ ਕੋਈ ਰਿਸ਼ਵਤ ਨਹੀਂ ਲਈ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …