ਲਾਹੌਰ (ਪਾਕਿਸਤਾਨ), 30 ਮਈ
ਪਾਕਿਸਤਾਨ ਦੇ ਇਤਿਹਾਸਕ ਕੋਰ ਕਮਾਂਡਰ ਹਾਊਸ ਜਾਂ ਜਿਨਾਹ ਹਾਊਸ ‘ਤੇ 9 ਮਈ ਨੂੰ ਹੋਏ ਹਿੰਸਕ ਹਮਲੇ ਦੀ ਜਾਂਚ ਕਰ ਰਹੀ ਸਾਂਝੀ ਜਾਂਚ ਟੀਮ (ਜੇਆਈਟੀ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਤਲਬ ਕੀਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਖਾਨ ਨੂੰ ਸ਼ਾਮ 4 ਵਜੇ ਲਾਹੌਰ ਦੇ ਕਿਲਾ ਗੁੱਜਰ ਪੁਲੀਸ ਹੈੱਡਕੁਆਰਟਰ ਵਿੱਚ ਜੇਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਹਮਲੇ ਸਬੰਧੀ ਸਰਵਰ ਰੋਡ ਥਾਣੇ ਵਿੱਚ ਦਰਜ ਕੇਸ ਵਿੱਚ ਪੁੱਛ ਪੜਤਾਲ ਲਈ ਬੁਲਾਇਆ ਗਿਆ ਹੈ।
Source link
Asian Tribune Your Multilingual Newspaper covering World and local news News