Home / Punjabi News / ਸਵਾਇਨ ਫਲੂ ਕਾਰਨ ਹਿਸਾਰ ‘ਚ 8 ਲੋਕਾਂ ਦੀ ਮੌਤ

ਸਵਾਇਨ ਫਲੂ ਕਾਰਨ ਹਿਸਾਰ ‘ਚ 8 ਲੋਕਾਂ ਦੀ ਮੌਤ

ਸਵਾਇਨ ਫਲੂ ਕਾਰਨ ਹਿਸਾਰ ‘ਚ 8 ਲੋਕਾਂ ਦੀ ਮੌਤ

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲੇ ‘ਚ ਭਿਆਨਕ ਬੀਮਾਰੀ ਸਵਾਇਨ ਫਲੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਚੱਲਦਿਆਂ 10 ਦਿਨਾਂ ‘ਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਵੱਡੇ-ਵੱਡੇ ਦਾਅਵੇ ਕਰਨ ਵਾਲਾ ਸਿਹਤ ਵਿਭਾਗ ਫਲੂ ਨੂੰ ਰੋਕਣ ‘ਚ ਪੂਰੀ ਤਰਾ ਨਾਲ ਨਾਕਾਮ ਸਾਬਿਤ ਹੋ ਰਿਹਾ ਹੈ। ਇਸ ਬੀਮਾਰੀ ਤੋਂ ਪੀੜਤ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਬੀਮਾਰੀ ਸੂਰਾਂ ਤੋਂ ਵਿਅਕਤੀ ਦੇ ਸਰੀਰ ‘ਚ ਆਉਂਦੀ ਹੈ, ਇਸ ਦੇ ਬਾਵਜੂਦ ਹਸਪਤਾਲਾਂ ਦੇ ਬਾਹਰ ਸੂਰ ਖੁਲੇਆਮ ਘੁੰਮ ਰਹੇ ਹਨ।
ਰਿਪੋਰਟ ਮੁਤਾਬਕ ਹੁਣ ਤੱਕ ਹਿਸਾਰ ‘ਚ ਸਵਾਇਨ ਫਲੂ ਦੀ ਚਪੇਟ ‘ਚ ਆਉਣ ਨਾਲ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ 5 ਔਰਤਾਂ ਵੀ ਸ਼ਾਮਿਲ ਹਨ। ਜ਼ਿਲਾ ਸਿਹਤ ਅਧਿਕਾਰੀਆਂ ਨੇ ਇਸ ਗੱਲ ‘ਤੇ ਚਿੰਤਾ ਵੀ ਪ੍ਰਗਟ ਕੀਤੀ ਹੈ। ਇਸ ਬੀਮਾਰੀ ਨਾਲ ਪਹਿਲੀ ਮੌਤ ਅਕਤੂਬਰ ‘ਚ ਹੋਈ ਸੀ। ਹੁਣ ਤੱਕ 39 ਮਰੀਜ਼ਾਂ ਦੇ ਪਾਜ਼ਿਟਿਵ ਟੈਸਟ ਹੋਇਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਬੀਮਾਰੀ ਦੇ ਕਾਰਨ ਹਿਸਾਰ ਤੋਂ ਇਲਾਵਾ ਹਾਂਸੀ ਅਤੇ ਨਾਰਨੌਦ ਪਿੰਡ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਹੂਲਤਾ ਦੀ ਕਮੀ ਕਰਕੇ ਵੱਡੀ ਗਿਣਤੀ ‘ਚ ਮਰੀਜ਼ਾਂ ਨੇ ਪ੍ਰਾਈਵੇਟ ਹਸਪਤਾਲ ਆਪਸ਼ਨ ਚੁਣਿਆ ਹੈ।
ਨੈਸ਼ਨਲ ਸੈਂਟਰ ਫਾਰ ਰੋਗ ਕੰਟਰੋਲ, ਨਵੀਂ ਦਿੱਲੀ ‘ਚ ਸਿਵਲ ਸਰਜਨ ਡਾ. ਦਾਇਆਨੰਦ ਨੇ ਕਿਹਾ ਹੈ ਕਿ ਸਵਾਇਨ ਫਲੂ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਕੁਝ ਮ੍ਰਿਤਕ ਖਤਰਨਾਕ ਸ਼੍ਰੇਣੀ ‘ਚ ਸੀ, ਕਿਉਂਕਿ ਉਹ ਹੋਰ ਬੀਮਾਰੀਆ ਤੋਂ ਵੀ ਪੀੜ੍ਹਤ ਸਨ।
ਜ਼ਿਲਾ ਡਿਪਟੀ ਕਮਿਸ਼ਨਰ ਅਸ਼ੋਕ ਮੀਣਾ ਨੇ ਗੱਲ ਬਾਤ ਕਰਦਿਆ ਦੱਸਿਆ ਹੈ ਕਿ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ, ਜਿਸ ‘ਚ 3 ਮੌਤਾਂ ਲਾਪਰਵਾਹੀ ਦੇ ਚੱਲਦਿਆਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਸਵਾਇਨ ਫਲੂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਹਸਪਤਾਲ ਦੇ ਡਾਕਟਰ ਰਾਮਬਿਲਾਸ ਗੋਇਤ ਨੇ ਦੱਸਿਆ ਹੈ ਕਿ ਸਵਾਇਨ ਫਲੂ ਅਜਿਹਾ ਵਾਇਰਲ ਹੈ, ਜੋ ਵਿਅਕਤੀ ਤੋਂ ਵਿਅਕਤੀ ਨੂੰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਠੰਡ ਦੇ ਮੌਸਮ ‘ਚ ਜ਼ਿਆਦਾ ਫੈਲ ਰਿਹਾ ਹੈ। ਵਿਅਕਤੀ ਨੂੰ ਸਵੇਰੇ ਘਰ ਤੋਂ ਨਿਕਲਣ ਤੋਂ ਪਹਿਲਾਂ ਖਾਣਾ ਜਰੂਰ ਖਾਣਾ ਚਾਹੀਦਾ ਹੈ।
3 ਕੈਟਾਗਿਰੀਆਂ ਦੇ ਹੁੰਦੇ ਹਨ ਸਵਾਇਨ ਫਲੂ-
1. ਪਹਿਲੀ ਕੈਟਾਗਿਰੀ ਦੇ ਮਰੀਜ ਨੂੰ ਇਲਾਜ ਦੇ ਦੌਰਾਨ ਘਰ ‘ਚ ਆਰਾਮ ਨਾਲ ਰੱਖਿਆ ਜਾ ਸਕਦਾ ਹੈ।
2. ਦੂਜੀ ਕੈਟਾਗਿਰੀ ਦੇ ਮਰੀਜ ਨੂੰ ਘਰ ਵਾਲਿਆਂ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
3. ਤੀਸਰੀ ਕੈਟਾਗਿਰੀ ਦੇ ਮਰੀਜ ਨੂੰ ਇਲਾਜ ਦੇ ਦੌਰਾਨ ਸਿਰਫ ਹਸਪਤਾਲ ‘ਚ ਰੱਖਿਆ ਜਾ ਸਕਦਾ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …