Home / Punjabi News / ਸਬਜ਼ੀ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ, ਪੁੱਤਰ ਜ਼ਖ਼ਮੀ

ਸਬਜ਼ੀ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ, ਪੁੱਤਰ ਜ਼ਖ਼ਮੀ

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 6 ਦਸੰਬਰ

ਜੰਡਿਆਲਾ ਗੁਰੂ ਦੀ ਘਾਹ ਮੰਡੀ ਵਿਖੇ ਸਥਿਤ ਸਬਜ਼ੀ ਮਾਰਕੀਟ ਵਿੱਚ ਦੇਰ ਸ਼ਾਮ ਸ਼ਰ੍ਹੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿਸ ਵਿੱਚ ਇੱਥੇ ਸਬਜ਼ੀ ਵੇਚਣ ਦਾ ਕੰਮ ਕਰਨ ਵਾਲੇ ਪਿਓ ਪੁੱਤਰ ਉੱਪਰ ਚਾਰ ਹਮਲਾਵਾਰਾਂ ਵੱਲੋਂ ਬੇਸ ਬਾਲ ਬੈਟਾਂ ਨਾਲ ਹਮਲਾ ਕੀਤਾ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਸਬਜ਼ੀ ਵਿਕਰੇਤਾ ਲਛਮਣ ਦਾਸ ਦੇ ਪੁੱਤਰ ਚਮਨ ਲਾਲ ਨੂੰ ਡੰਡਿਆਂ ਤੇ ਬੇਸਬੈਲ ਬੈਟਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦਾ ਬਅਚਾ ਕਰਨ ਆਏ ਉਸ ਦੇ ਪਿਤਾ ਲਛਮਣ ਦਾਸ ‘ਤੇ ਹਮਲਾਵਰਾਂ ਨੇ ਤਿੰਨ ਫਾਇਰ ਕੀਤੇ ਜਿਸ ਵਿੱਚੋ ਇਕ ਗੋਲੀ ਲਛਮਣ ਦਾਸ ਦੇ ਲੱਗੀ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਤੇ ਡੀਐਸਪੀ ਸੁੱਚਾ ਸਿੰਘ ਨੇ ਦੱਸਿਆ ਲਛਮਣ ਦਾਸ ਦੇ ਬੇਟਾ ਚਮਨ ਲਾਲ ਦੀ ਹਮਲਾ ਕਰਨ ਵਾਲਿਆਂ ਨਾਲ ਕੋਈ ਪੁਰਾਣੀ ਰੰਜਿਸ਼ ਚੱਲਦੀ ਸੀ, ਜਿਸ ਕਾਰਨ ਉਹ ਇਸ ਦੀ ਦੁਕਾਨ ਉੱਪਰ ਆਏ ਅਤੇ ਇਸ ਉੱਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਹਮਲਾਵਰਾਂ ਵੱਲੋਂ ਪਿਸਤੌਲ ਨਾਲ ਫਾਇਰ ਕੀਤੇ ਗਏ ਜਿਸ ਵਿੱਚ ਇੱਕ ਗੋਲੀ ਲਛਮਣ ਦਾਸ ਦੇ ਲੱਗੀ ਜਿਸ ਨੂੰ ਇਲਾਜ ਵਾਸਤੇ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਉਹ ਵੀ ਉੱਥੇ ਹੀ ਜ਼ੇਰੇ ਇਲਾਜ ਹੈ। ਪੁਲੀਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਮਲਾਵਰਾਂ ਦੀ ਪਛਾਣ ਹੋ ਗਈ ਹੈ।

The post ਸਬਜ਼ੀ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ, ਪੁੱਤਰ ਜ਼ਖ਼ਮੀ appeared first on punjabitribuneonline.com.


Source link

Check Also

Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ

Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …