Home / Punjabi News / ਸ਼ੀਸ਼ਾ ਅੰਦਰ ਨੂੰ ਮੋੜਿਆ ਤਾਂ ਕਰੋ ਆਟੋ ਵਾਲੇ ਦਾ ਚਾਲਾਨ : ਹਾਈਕੋਰਟ

ਸ਼ੀਸ਼ਾ ਅੰਦਰ ਨੂੰ ਮੋੜਿਆ ਤਾਂ ਕਰੋ ਆਟੋ ਵਾਲੇ ਦਾ ਚਾਲਾਨ : ਹਾਈਕੋਰਟ

ਸ਼ੀਸ਼ਾ ਅੰਦਰ ਨੂੰ ਮੋੜਿਆ ਤਾਂ ਕਰੋ ਆਟੋ ਵਾਲੇ ਦਾ ਚਾਲਾਨ : ਹਾਈਕੋਰਟ

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਉਨ੍ਹਾਂ ਆਟੋ ਵਾਲਿਆਂ ‘ਤੇ ਸਖਤੀ ਕਰਨ ਦਾ ਟ੍ਰੈਫਿਕ ਪੁਲਸ ਹੁਕਮ ਦਿੱਤਾ ਹੈ, ਜੋ ਰਫਤਾਰ ਦਾ ਧਿਆਨ ਨਹੀਂ ਰੱਖਦੇ ਅਤੇ ਰਿਅਰ ਵਿਊ ਮਿਰਰ (ਜਿਸ ਸ਼ੀਸ਼ੇ ਤੋਂ ਪਿੱਛੇ ਦਾ ਟ੍ਰੈਫਿਕ ਨਜ਼ਰ ਆਉਂਦਾ ਹੈ) ਨੂੰ ਅੰਦਰ ਨੂੰ ਮੋੜ ਕੇ ਰੱਖਦੇ ਹਨ। ਦਿੱਲੀ ਹਾਈ ਕੋਰਟ ਨੇ ਟ੍ਰੈਫਿਕ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਅਜਿਹੇ ਆਟੋ ਵਾਲਿਆਂ ਦਾ ਚਾਲਾਨ ਕੱਟਿਆ ਜਾਵੇ। ਹਾਈ ਕੋਰਟ ਨੇ ਇਹ ਯਕੀਨੀ ਕਰਨ ਨੂੰ ਕਿਹਾ ਕਿ ਗੱਡੀਆਂ ਦੇ ਰਿਅਰ ਵਿਊ ਮਿਰਰ (ਸ਼ੀਸ਼ਾ) ਗੱਡੀ ਦੇ ਬਾਹਰ ਹੀ ਲੱਗੇ ਹੋਣ। ਕੋਰਟ ਨੇ ਕਿਹਾ ਕਿ ਜ਼ਿਆਦਾਤਰ ਹਾਦਸੇ ਦੇ ਕਈ ਮਾਮਲਿਆਂ ਵਿਚ ਡਰਾਈਵਰ ਆਪਣੀ ਗੱਡੀਆਂ ਦੇ ਰਿਅਰ ਵਿਊ ਮਿਰਰ ਨੂੰ ਅੰਦਰ ਵੱਲ ਮੋੜ ਕੇ ਰੱਖਦੇ ਹਨ ਅਤੇ ਉਨ੍ਹਾਂ ਨੂੰ ਪਿੱਛੋਂ ਆਉਣ ਵਾਲੇ ਲੋਕਾਂ ਬਾਰੇ ਜਾਣਕਾਰੀ ਨਹੀਂ ਹੁੰਦੀ।
ਜਸਟਿਸ ਨਾਜਮੀ ਵਜ਼ੀਰੀ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿਚ ਗੱਡੀਆਂ ਚਲਾਉਂਦੇ ਹੋਏ ਆਟੋ ਵਾਲਿਆਂ ਨੂੰ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਰਿਅਰ ਵਿਊ ਮਿਰਰ ਬਾਹਰ ਵੱਲ ਰਹਿਣ ਨਾਲ ਉਸ ਨੂੰ ਕੋਈ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਗੱਡੀਆਂ ਦਾ ਰਿਅਰ ਵਿਊ ਮਿਰਰ ਹਮੇਸ਼ਾ ਗੱਡੀ ਦੇ ਬਾਹਰ ਹੀ ਹੋਣਾ ਚਾਹੀਦਾ ਹੈ, ਤਾਂ ਕਿ ਹਾਦਸਿਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ।
ਦਰਅਸਲ ਨਾਜਮੀ ਵਜ਼ੀਰੀ ਨੇ ਇਹ ਨਿਰਦੇਸ਼ ਇਕ ਐੱਫ. ਆਈ. ਆਰ. ਨੂੰ ਰੱਦ ਕਰਦੇ ਹੋਏ ਦਿੱਤਾ ਹੈ, ਜਿਸ ਮੁਤਾਬਕ ਇਕ ਆਟੋ ਵਾਲੇ ਨੇ ਬੱਚੇ ਨੂੰ ਕੁਚਲ ਦਿੱਤਾ ਸੀ ਪਰ ਚਮਤਕਾਰ ਹੀ ਸੀ ਕਿ ਉਹ ਬਚ ਗਿਆ। ਦੋਹਾਂ ਪੱਖਾਂ ਨੇ ਕੋਰਟ ਦੇ ਬਾਹਰ ਹੀ ਆਪਸੀ ਸਹਿਮਤੀ ਨਾਲ ਮਾਮਲੇ ਨੂੰ ਸੁਲਝਾ ਲਿਆ ਸੀ। ਆਟੋ ਵਾਲੇ ਨੇ ਪੀੜਤ ਪਰਿਵਾਰ ਨੂੰ ਰਜਾਮੰਦੀ ਨਾਲ 30,000 ਰੁਪਏ ਦਿੱਤੇ। ਕੋਰਟ ਨੇ ਐੱਫ. ਆਈ. ਆਰ. ਨੂੰ ਰੱਦ ਕਰ ਦਿੱਤਾ ਪਰ ਟ੍ਰੈਫਿਕ ਪੁਲਸ ਨੂੰ ਨਿਰਦੇਸ਼ ਜਾਰੀ ਕੀਤੇ, ਤਾਂ ਕਿ ਭਵਿੱਖ ਵਿਚ ਅਜਿਹੇ ਹਾਦਸੇ ਨਾ ਹੋਣ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …