Home / Punjabi News / ਸ਼ਹੀਦ ਜਵਾਨਾਂ ਦੇ ਬੱਚਿਆਂ ਨੂੰ CBSE ਨੇ ਨਿਯਮਾਂ ‘ਚ ਦਿੱਤੀ ਢਿੱਲ

ਸ਼ਹੀਦ ਜਵਾਨਾਂ ਦੇ ਬੱਚਿਆਂ ਨੂੰ CBSE ਨੇ ਨਿਯਮਾਂ ‘ਚ ਦਿੱਤੀ ਢਿੱਲ

ਨਵੀਂ ਦਿੱਲੀ – ਪੁਲਵਾਮਾ ‘ਚ ਹੋਏ ਅਤਵਾਦੀ ਹਮਲੇ ‘ਚ ਸ਼ਹੀਦ ਜਵਾਨਾਂ ਲਈ ਅੱਜ ਸਾਰਾ ਦੇਸ਼ ਦੁਖੀ ਹੈ। ਸੀ. ਬੀ. ਐੱਸ. ਈ. ਨੇ ਇਹਨਾਂ ਸ਼ਹੀਦ ਪਰਿਵਾਰਾਂ ਦੇ ਦੁੱਖ ਨੂੰ ਸਮਝਦੇ ਹੋਏ ਇੱਕ ਵੱਡਾ ਫੈਸਲਾ ਲਿਆ ਹੈ। ਇਕ ਤਾਜ਼ਾ ਸੂਚਨਾ ਪੱਤਰ ‘ਚ ਸੀ. ਬੀ. ਐੱਸ. ਈ. ਨੇ ਦੇਸ਼ ਦੀ ਖਾਤਰ ਅਤੇ ਅੱਤਵਾਦ ਖਿਲਾਫ ਲੜਾਈ ਲੜਦੇ ਸ਼ਹੀਦ ਹੋਏ ਸੈਨਿਕਾਂ ਦੇ ਬੋਰਡ ਪ੍ਰੀਖਿਆ ਦੇ ਰਹੇ ਬੱਚਿਆਂ ਨੂੰ ਨੇਮਾਂ ‘ਚ ਛੂਟ ਦੇਣ ਦੀ ਗੱਲ ਕਹਿ ਹੈ। ਇਨ੍ਹਾਂ ਪਰਿਵਾਰਾਂ ਦਾ ਕੋਈ ਵੀ ਬੱਚਾ ਜੇ ਆਪਣੇ ਬੋਰਡ ਦੀ ਪ੍ਰੀਖਿਆ ਦਾ ਕੇਂਦਰ ਉਸੀ ਸ਼ਹਿਰ ਜਾਂ ਕਿਸੇ ਹੋਰ ਸ਼ਹਿਰ ‘ਚ ਬਦਲਵਾਉਣ ਚਾਹੇਗਾ ਤੇ ਬੋਰਡ ਇਸਦੀ ਇਜ਼ਾਜ਼ਤ ਦੇਵੇਗਾ।
ਇਸ ਤੋਂ ਇਲਾਵਾ ਜੇ ਕਿਸੇ ਵਿਦਿਆਰਥੀ ਦੇ ਕਿਸੇ ਵਿਸ਼ੇ ਦੀ ਕੋਈ ਪ੍ਰੈਕਟੀਕਲ ਪ੍ਰੀਖਿਆ ਛੁਟ ਗਈ ਹੋਵੇ ਤੇ ਉਸਨੂੰ ਵੀ ਮੁੜ ਲੈਣ ਦਾ ਇੰਤਜ਼ਾਮ ਬੋਰਡ ਕਰੇਗਾ। ਅੱਗੋਂ ਸੂਚਨਾ ਦਿੰਦੇ ਹੋਏ ਪੱਤਰ ‘ਚ ਦੱਸਿਆ ਗਿਆ ਹੈ ਕਿ ਜੇ ਕੋਈ ਵਿਦਿਆਰਥੀ ਆਪਣੇ ਵਿਸ਼ੇ ਦਾ ਕੋਈ ਪੇਪਰ ਬਾਅਦ ‘ਚ ਦੇਣਾ ਚਾਹੁੰਦਾ ਹੈ ਤੇ ਉਸ ਨੂੰ ਵੀ ਬਾਅਦ ‘ਚ ਲੈਣ ਦਾ ਬੋਰਡ ਇੰਤਜ਼ਾਮ ਕਰੇਗਾ।ਦਿੱਲੀ ਦੇ ਸਿਖਿਆ ਵਿਭਾਗ ਨੇ ਵੀ ਬੋਰਡ ਦੇ ਇਸ ਪੱਤਰ ਨੂੰ ਅਧਾਰ ਬਣਾ ਕੇ ਆਪਣੇ ਸਭ ਸਕੂਲਾਂ ਦੇ ਮੁਖੀਆਂ ਨੂੰ 28 ਫਰਵਰੀ ਤੱਕ ਇਹੋ ਜਿਹੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਬੋਰਡ ਦੇ ਜ਼ਿਲਾ ਦਫਤਰ ਤਕ ਪੁੱਜਦਾ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ, ਤਾਂ ਜੋ ਲੋੜੀਂਦੇ ਇੰਤਜ਼ਾਮ ਕੀਤੇ ਜਾ ਸਕਣ। ਸੀ. ਬੀ. ਐੱਸ. ਈ. ਦਾ ਸੈਨਿਕ ਪਰਿਵਾਰਾਂ ਦੇ ਦੁੱਖ ਦੀ ਘੜੀ ‘ਚ ਚੁੱਕਿਆ ਕਦਮ ਸ਼ਹੀਦਾਂ ਲਈ ਸ਼ਰਧਾਂਜਲੀ ਹੀ ਮੰਨਿਆ ਜਾਵੇਗਾ।

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …