ਨਵੀਂ ਦਿੱਲੀ, 16 ਨਵੰਬਰ
ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫ਼ਤਾਬ ਦਾ ਹੁਣ ਨਾਰਕੋ ਟੈਸਟ ਹੋਵੇਗਾ। ਪੁਲੀਸ ਦੀ ਅਰਜ਼ੀ ‘ਤੇ ਦਿੱਲੀ ਦੀ ਸਾਕੇਤ ਅਦਾਲਤ ਨੇ ਟੈਸਟ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲੀਸ ਮੁਤਾਬਕ ਆਫ਼ਤਾਬ ਜਾਂਚ ‘ਚ ਸਹਿਯੋਗ ਨਹੀਂ ਕਰ ਰਿਹਾ ਅਤੇ ਜਾਂਚ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲੀਸ ਨੂੰ ਹਾਲੇ ਤੱਕ ਸ਼ਰਧਾ ਦਾ ਮੋਬਾਈਲ ਅਤੇ ਕਤਲ ਲਈ ਵਰਤਿਆ ਗਿਆ ਆਰਾ ਨਹੀਂ ਮਿਲਿਆ ਹੈ। ਦਿੱਲੀ ਪੁਲੀਸ ਨੇ ਅਦਾਲਤ ‘ਚ ਕਿਹਾ ਕਿ ਆਫ਼ਤਾਬ ਮੋਬਾਈਲ ਨੂੰ ਕਦੇ ਮਹਾਰਾਸ਼ਟਰ ‘ਚ ਅਤੇ ਕਦੇ ਦਿੱਲੀ ‘ਚ ਸੁੱਟਣ ਦੀ ਗੱਲ ਕਰ ਰਿਹਾ ਹੈ।
Source link
Asian Tribune Your Multilingual Newspaper covering World and local news News