Punjab News: ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਚਲਾਏ ਜਾ ਰਹੀ ਖਾਸ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਥਾਣਾ ਜਮਾਲਪੁਰ ਦੀ ਪੁਲਿਸ ਟੀਮ ਨੇ ਛਾਪੇਮਾਰੀ ਕਰਦਿਆਂ ਹੋਇਆਂ ਇੱਕ ਟਰੱਕ ਅਤੇ ਹੋਰ ਗੱਡੀਆਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਬਰਾਮਦ ਕੀਤੇ ਗਏ ਚੂਰਾ ਪੋਸਟ (ਭੁੱਕੀ) ਦਾ ਭਾਰ 3100 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਬਾਰੇ ਪਤਾ ਲੱਗਦਿਆਂ ਹੀ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਹੇ। ਉੱਥੇ ਹੀ ਪੁਲਿਸ ਇਨ੍ਹਾਂ ਦੀ ਤਲਾਸ਼ੀ ਲਈ ਛਾਪੇਮਾਰੀ ਕਰ ਰਹੀ ਹੈ।
ਜਾਣਕਾਰੀ ਮੁਤਾਬਕ 27 ਮਾਰਚ ਨੂੰ ਐਸਆਈ ਦਲਵੀਰ ਸਿੰਘ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਜਮਾਲਪੁਰ ਚੌਂਕ ‘ਤੇ ਮੌਜੂਦ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ HR64A-5376 ਦੀ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਲੋਡ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਤਸਕਰਾਂ ਨੇ ਜਮਾਲਪੁਰ ਇਲਾਕੇ ਵਿੱਚ ਸਪਲਾਈ ਦੇਣ ਤੋਂ ਬਾਅਦ ਟਰੱਕ ਨੂੰ ਥਾਣਾ ਲਾਡੋਵਾਲ ਦੇ ਅਧੀਨ ਆਉਣ ਵਾਲੇ ਇੱਕ ਸੁੰਨਸਾਨ ਇਲਾਕੇ ਵਿੱਚ ਖੜ੍ਹਾ ਕੀਤਾ ਹੈ।
ਉੱਥੇ ਹੀ ਪੁਲਿਸ ਦੀ ਟੀਮ ਨੇ ਬਿਨਾਂ ਸਮਾਂ ਗੁਆਏ ਠਿਕਾਣੇ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੂੰ ਦੇਖਦਿਆਂ ਹੀ ਉੱਥੇ ਮੌਜੂਦ ਲੋਕ ਹਨੇਰਾ ਦਾ ਫਾਇਦਾ ਚੁੱਕ ਕੇ ਭੱਜਣ ਵਿੱਚ ਸਫਲ ਰਹੇ। ਜਦੋਂ ਪੁਲਿਸ ਨੇ ਉੱਥੇ ਖੜ੍ਹੇ ਚਿੱਟੇ ਰੰਗ ਦੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਭਰ-ਭਰ ਕੇ ਬੋਰੀਆਂ ਚੂਰਾ ਪੋਸਤ ਦੀਆਂ ਮਿਲੀਆਂ।
ਇੰਨਾ ਹੀ ਨਹੀਂ ਪੁਲਿਸ ਨੇ ਹੋਰ ਤਿੰਨ ਗੱਡੀਆਂ ਵੀ ਬਰਾਮਦ ਕੀਤੀਆਂ, ਜਿਸ ਦੀ ਵਰਤੋਂ ਉਨ੍ਹਾਂ ਨੇ ਨਸ਼ੇ ਦੀ ਖੇਪ ਥੋੜੀ-ਥੋੜੀ ਮਾਤਰਾ ਵਿੱਚ ਵੱਖ-ਵੱਖ ਥਾਂ ਪਹੁੰਚਾਉਣ ਲਈ ਕਰਨੀ ਸੀ। ਜ਼ਬਤ ਕੀਤੀਆਂ ਗਈਆਂ ਗੱਡੀਆਂ ਵਿੱਚ ਮਹਿੰਦਰਾ ਬੋਲੈਰੋ, ਮਹਿੰਦਰਾ ਸਕੋਰਪੀਓ ਅਤੇ ਈਸੁਜੂ ਹੈ।
ਨਸ਼ੇ ਦੀ ਇੰਨੀ ਵੱਡੀ ਖੇਪ ਮਿਲਣਾ ਇਸ ਦੇ ਪਿੱਛੇ ਕੋਈ ਅੰਤਰਰਾਸ਼ਟਰੀ ਗਿਰੋਹ ਹੋਣ ਵੱਲ ਇਸ਼ਾਰਾ ਕਰਦੀ ਹੈ। ਉੱਥੇ ਹੀ ਪੁਲਿਸ ਵੀ ਇਨ੍ਹਾਂ ਦੀ ਭਾਲ ਕਰਨ ਵਿੱਚ ਲੱਗੀ ਹੋਈ ਹੈ। ਨੋਟ : – ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਹੋਰ ਪੜ੍ਹੋ
Source link
Asian Tribune Your Multilingual Newspaper covering World and local news News