ਦਰਸ਼ਨ ਸਿੰਘ ਸੋਢੀ
ਮੁਹਾਲੀ, 3 ਅਕਤੂਬਰ
ਜੰਗਲਾਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ, ਜਰਨਲ ਸਕੱਤਰ ਜਸਵੀਰ ਸਿੰਘ ਸੀਰਾ, ਮੁੱਖ ਸਲਾਹਕਾਰ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਵਿਭਾਗ ਵੱਲੋਂ ਲਗਾਈਆਂ ਸ਼ਰਤਾਂ ਬਾਰੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸਕੱਤਰ ਵਿੱਤ ਵਿਭਾਗ, ਪ੍ਮੁੱਖ ਸਕੱਤਰ ਵਣ ਵਿਭਾਗ ਵਿਕਾਸ ਗਰਗ, ਪ੍ਰਧਾਨ ਮੁੱਖ ਵਣ ਪਾਲ ਪੰਜਾਬ ਆਰਕੇ ਮਿਸ਼ਰਾ, ਵਧੀਕ ਮੁੱਖ ਵਣ ਪਾਲ ਨਧੀ ਸ੍ਰੀਵਾਸਤਵ ਹਾਜ਼ਰ ਸਨ। ਮੀਟਿੰਗ ਵਿੱਚ ਵਿੱਤ ਮੰਤਰੀ ਨੇ ਭਰੋਸਾ ਦਵਿਾਇਆ ਕਿ ਵਣ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਪੱਕੇ ਕਰਨ ਲਈ, ਜੋ ਵਿਦਿਅਕ ਯੋਗਤਾ ਦੀ ਸ਼ਰਤ ਲਾਈ ਗਈ ਹੈ, ਨੂੰ ਖਤਮ ਕਰਕੇ ਬਗ਼ੈਰ ਸ਼ਰਤ ਪੱਕਾ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਸੌਜਾ, ਸੁਲੱਖਣ ਸਿੰਘ ਮੁਹਾਲੀ, ਲੱਖਵਿੰਦਰ ਸਿੰਘ ਛੱਤ ਬੀੜ, ਸਮਿੰਦਰ ਸਿੰਘ ਮੁਕਤਸਰ ਸਾਹਿਬ ਹਾਜ਼ਰ ਸਨ।
The post ਵਿੱਤ ਮੰਤਰੀ ਨੇ ਵਣ ਵਿਭਾਗ ਦੇ ਕੱਚੇ ਕਾਮੇ ਪੱਕੇ ਕਰਨ ਦਾ ਭਰੋਸਾ ਦਿੱਤਾ appeared first on punjabitribuneonline.com.
Source link
Asian Tribune Your Multilingual Newspaper covering World and local news News