Home / Punjabi News / ਵਿਦੇਸ਼ੀ ਜੇਲਾਂ ‘ਚ ਬੰਦ ਨੇ 8,189 ਭਾਰਤੀ ਕੈਦੀ : ਵਿਦੇਸ਼ ਰਾਜ ਮੰਤਰੀ

ਵਿਦੇਸ਼ੀ ਜੇਲਾਂ ‘ਚ ਬੰਦ ਨੇ 8,189 ਭਾਰਤੀ ਕੈਦੀ : ਵਿਦੇਸ਼ ਰਾਜ ਮੰਤਰੀ

ਵਿਦੇਸ਼ੀ ਜੇਲਾਂ ‘ਚ ਬੰਦ ਨੇ 8,189 ਭਾਰਤੀ ਕੈਦੀ : ਵਿਦੇਸ਼ ਰਾਜ ਮੰਤਰੀ

ਨਵੀਂ ਦਿੱਲੀ — ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਵੀਰਵਾਰ ਨੂੰ ਰਾਜ ਸਭਾ ‘ਚ ਦੱਸਿਆ ਕਿ ਪ੍ਰਾਪਤ ਜਾਣਕਾਰੀ ਮੁਤਾਬਕ 31 ਮਈ 2019 ਤਕ ਵਿਦੇਸ਼ੀ ਜੇਲਾਂ ਵਿਚ 8,189 ਭਾਰਤੀ ਕੈਦੀ ਬੰਦ ਹਨ। ਇਨ੍ਹਾਂ ‘ਚ ਵਿਚਾਰ ਅਧੀਨ ਕੈਦੀ ਵੀ ਸ਼ਾਮਲ ਹਨ। ਮੁਰਲੀਧਰਨ ਨੇ ਰਾਜ ਸਭਾ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਇਹ ਵੀ ਦੱਸਿਆ ਕਿ ਸਾਊਦੀ ਅਰਬ ਦੀਆਂ ਜੇਲਾਂ ਵਿਚ ਸਭ ਤੋਂ ਵਧ 1,811 ਭਾਰਤੀ ਕੈਦੀ ਬੰਦ ਹਨ। ਸੰਯੁਕਤ ਅਰਬ ਅਮੀਰਾਤ ਦੀਆਂ ਜੇਲਾਂ ਵਿਚ 1,392 ਭਾਰਤੀ ਅਤੇ ਨੇਪਾਲ ਦੀਆਂ ਜੇਲਾਂ ‘ਚ 1,160 ਭਾਰਤੀ ਬੰਦ ਹਨ। ਵਿਦੇਸ਼ ਰਾਜ ਮੰਤਰੀ ਮੁਤਾਬਕ ਪਾਕਿਸਤਾਨ ਦੀਆਂ ਜੇਲਾਂ ਵਿਚ 48 ਭਾਰਤੀ ਕੈਂਦੀ ਬੰਦ ਹੋਣ ਦੀ ਖ਼ਬਰ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਈ ਦੇਸ਼ਾਂ ਵਿਚ ਸਖਤ ਨਿਜਤਾ ਕਾਨੂੰਨਾਂ ਕਾਰਨ ਸਥਾਨਕ ਅਧਿਕਾਰੀ ਕੈਦੀਆਂ ਬਾਰੇ ਜਾਣਕਾਰੀ ਉਦੋਂ ਤਕ ਸਾਂਝੀ ਨਹੀਂ ਕਰਦੇ, ਜਦੋਂ ਤਕ ਸੰਬੰਧਤ ਵਿਅਕਤੀ ਇਸ ਤਰ੍ਹਾਂ ਦੀ ਜਾਣਕਾਰੀ ਦੇ ਖੁਲਾਸੇ ਦੀ ਸਹਿਮਤੀ ਨਹੀਂ ਦਿੰਦਾ। ਇੱਥੋਂ ਤਕ ਕਿ ਜਾਣਕਾਰੀ ਸਾਂਝਾ ਕਰਨ ਵਾਲੇ ਦੇਸ਼ ਵੀ ਆਮ ਤੌਰ ‘ਤੇ ਬੰਦੀ ਬਣਾਏ ਗਏ ਵਿਦੇਸ਼ੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੰਦੇ। ਮੁਰਲੀਧਰਨ ਨੇ ਦੱਸਿਆ ਕਿ 2016 ਤੋਂ ਹੁਣ ਤਕ ਖਾੜੀ ਖੇਤਰ ਦੇ ਦੇਸ਼ਾਂ ਵਿਚ ਕੁੱਲ 3,087 ਭਾਰਤੀ ਨਾਗਰਿਕਾਂ ਨੂੰ ਮੁਆਫ਼ੀ ਦਿੱਤੀ ਗਈ ਹੈ ਜਾਂ ਉਨ੍ਹਾਂ ਦੀ ਸਜ਼ਾ ਬਦਲ ਦਿੱਤੀ ਗਈ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …