Home / Punjabi News / ਵਾਇਨਾਡ ‘ਚ ਮਾਓਵਾਦੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਵਾਲੇ ਪੋਸਟਰ ਲਗਾਏ

ਵਾਇਨਾਡ ‘ਚ ਮਾਓਵਾਦੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਵਾਲੇ ਪੋਸਟਰ ਲਗਾਏ

ਵਾਇਨਾਡ ‘ਚ ਮਾਓਵਾਦੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਵਾਲੇ ਪੋਸਟਰ ਲਗਾਏ

ਵਾਇਨਾਡ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਚੋਣ ਲੜਨ ਨਾਲ ਚਰਚਾ ‘ਚ ਆਈ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਦੇ ਮੁੰਦਕੱਈ ਇਲਾਕੇ ‘ਚ ਮਾਓਵਾਦੀਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ 23 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਦੀ ਅਪੀਲ ਕਰਨ ਵਾਲੇ ਪੋਸਟਰ ਅਤੇ ਬੈਨਰ ਲਗਾਏ ਹਨ। ਵਾਇਨਾਡ ਜ਼ਿਲਾ ਪੁਲਸ ਮੁਖੀ ਅਤੇ ਕਰੂਪਾਸਾਮੀ ਨੇ ਦੱਸਿਆ ਕਿ ਸੋਮਵਾਰ ਤੜਕੇ ਮੇਪਾੜੀ ਥਾਣਾ ਖੇਤਰ ਦੇ ਅਧੀਨ ਮੁੰਦਕੱਈ ਕਸਬੇ ‘ਚ ਕੁਝ ਥਾਂਵਾਂ ‘ਤੇ ਪੋਸਟਰ ਲਗਾਏ ਗਏ। ਉਨ੍ਹਾਂ ਨੇ ਕਿਹਾ,”ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਸਾਨੂੰ ਐਡੀਸ਼ਨਲ ਨੀਮ ਫੌਜੀ ਫੋਰਸ ਦਿੱਤੀ ਜਾ ਰਹੀ ਹੈ। ਜ਼ਿਲੇ ‘ਚ ਇਕ ਟੁੱਕੜੀ ਪਹਿਲਾਂ ਹੀ ਤਾਇਨਾਤ ਹੈ।” ਉਨ੍ਹਾਂ ਨੇ ਕਿਹਾ,”ਅਸੀਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।”
ਕਰੂਪਾਸਾਮੀ ਨੇ ਦੱਸਿਆ ਕਿ ਚੋਣਾਂ ਦੇ ਬਾਈਕਾਟ ਦੇ ਸੰਬੰਧ ‘ਚ ਵਾਇਨਾਡ ਪ੍ਰੈੱਸ ਕਲੱਬ ਨੂੰ ਇਕ ਪੱਤਰ ਭੇਜਿਆ ਗਿਆ ਹੈ। ਇਸ ਸਾਲ 6 ਮਾਰਚ ਨੂੰ ਪੁਲਸ ਨਾਲ ਮੁਕਾਬਲੇ ‘ਚ ਮਾਓਵਾਦੀ ਸੀ.ਪੀ. ਜਲੀਲ ਦੇ ਮਾਰੇ ਜਾਣ ਦੇ ਬਾਅਦ ਤੋਂ ਵਾਇਨਾਡ ‘ਚ ਪੁਲਸ ਹਾਈ ਅਲਰਟ ‘ਤੇ ਹੈ। ਰਾਹੁਲ ਗਾਂਧੀ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਹਾਈ ਪ੍ਰੋਫਾਈਲ ਚੋਣ ਖੇਤਰ ਬਣੇ ਵਾਇਨਾਡ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਆਪਣਾ ਨਾਮਜ਼ਦਗੀ ਦਾਖਲ ਕਰਨ 4 ਅਪ੍ਰੈਲ ਨੂੰ ਵਾਇਨਾਡ ਆਏ ਗਾਂਧੀ ਨੇ ਆਪਣੀ ਭੈਣ ਅਤੇ ਕਾਂਗਰਸ ਦੀ ਪੂਰਬੀ ਉੱਤਰ ਪ੍ਰਦੇਸ਼ ਇਕਾਈ ਸਕੱਤਰ ਪ੍ਰਿਯੰਕਾ ਗਾਂਧੀ ਵਡੇਰਾ ਨਾਲ ਵੱਡਾ ਰੋਡ ਸ਼ੋਅ ਕੀਤਾ ਸੀ। ਉਨ੍ਹਾਂ ਦੇ 16 ਅਪ੍ਰੈਲ ਨੂੰ ਫਿਰ ਤੋਂ ਵਾਇਨਾਡ ਆਉਣ ਦੀ ਉਮੀਦ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਵਾਇਨਾਡ ਦਾ ਦੌਰਾ ਕਰ ਸਕਦੀ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …