Home / World / ਲੰਬੀ ਮੇਰੀ ਕਰਮ ਭੂਮੀ, ਜਿਥੋਂ ਬਾਦਲਾਂ ਨੂੰ ਸਿਖਾਵਾਂਗਾ ਸਬਕ : ਕੈਪਟਨ ਅਮਰਿੰਦਰ

ਲੰਬੀ ਮੇਰੀ ਕਰਮ ਭੂਮੀ, ਜਿਥੋਂ ਬਾਦਲਾਂ ਨੂੰ ਸਿਖਾਵਾਂਗਾ ਸਬਕ : ਕੈਪਟਨ ਅਮਰਿੰਦਰ

ਲੰਬੀ ਮੇਰੀ ਕਰਮ ਭੂਮੀ, ਜਿਥੋਂ ਬਾਦਲਾਂ ਨੂੰ ਸਿਖਾਵਾਂਗਾ ਸਬਕ : ਕੈਪਟਨ ਅਮਰਿੰਦਰ

3ਚਮਕੌਰ ਸਾਹਿਬ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਨੂੰ ਉਨ੍ਹਾਂ ਦੀ ਕਰਮ ਭੂਮੀ ਦੱਸਿਆ ਹੈ, ਜਿਥੇ ਉਹ ਬੀਤੇ ਦੱਸ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਉਪਰ ਕੀਤੇ ਗਏ ਬੇਰਹਮੀਪੂਰਵਕ ਅੱਤਿਆਚਾਰਾਂ ਬਦਲੇ ਬਾਦਲਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਧਾਰਮਿਕ ਬੇਅਦਬੀਆਂ ਦੇ ਸਾਰੇ ਕੇਸਾਂ ਦੀ ਡੂੰਘਾਈ ਨਾਲ ਜਾਂਚ ਕਰਵਾਉਣਗੇ ਅਤੇ ਦੋਸ਼ੀ ਪਾਏ ਜਾਣ ‘ਤੇ ਬਾਦਲਾਂ ਨੂੰ ਸਜ਼ਾ ਦਿਲਾਉਣਗੇ।
ਚਮਕੌਰ ਸਾਹਿਬ ਵਿਖੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ, ਜਿਹਡ਼ੇ ਇਥੇ ਆਪਣੇ ਚੋਣ ਪ੍ਰਚਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਤਿਹਾਸਿਕ ਗੁਰਦੁਆਰਾ ਸਾਹਿਬ ‘ਚ ਅਸ਼ੀਰਵਾਦ ਲੈਣ ਪਹੁੰਚੇ ਸਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪਟਿਆਲਾ ਉਨ੍ਹਾਂ ਦੀ ਜਨਮ ਭੂਮੀ ਹੈ ਅਤੇ ਇਸ ‘ਚ ਉਨ੍ਹਾਂ ਦੀਆਂ ਭਾਵਨਾਤਮਕ ਜਡ਼੍ਹਾਂ ਹਨ। ਇਸੇ ਤਰ੍ਹਾਂ, ਉਨ੍ਹਾਂ ਨੇ ਲੰਬੀ ਨੂੰ ਆਪਣੀ ਕਰਮ ਭੂਮੀ ਵਜੋਂ ਚੁਣਿਆ ਹੈ, ਕਿਉਂਕਿ ਬਾਦਲਾਂ ਨੂੰ ਉਨ੍ਹਾਂ ਦੇ ਸਾਰੇ ਅਪਰਾਧਾਂ ਅਤੇ ਗੁਨਾਹਾਂ ਬਦਲੇ ਸਬਕ ਸਿਖਾਉਣ ਲਈ ਪੰਜਾਬ ਦੇ ਲੋਕਾਂ ਪ੍ਰਤੀ ਵਚਨਬੱਧ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲਾਂ ਨੇ ਬੀਤੇ ਦੱਸ ਸਾਲਾਂ ‘ਚ ਸਿਰਫ ਆਪਣੇ ਪਰਿਵਾਰਿਕ ਹਿੱਤਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਸੂਬੇ ਦੇ ਸਾਰੇ ਪ੍ਰਮੁੱਖ ਬਿਜਨੇਸਾਂ ‘ਤੇ ਇਨ੍ਹਾਂ ਨੇ ਕਬਜ਼ਾ ਜਮ੍ਹਾ ਰੱਖਿਆ ਹੈ ਅਤੇ ਅਕਾਲੀਆਂ ਦੀ ਸ਼ੈਅ ਪ੍ਰਾਪਤ ਮਾਫੀਆ ਪੰਜਾਬ ‘ਚ ਸ਼ਾਸਨ ਕਰ ਰਿਹਾ ਹੈ। ਉਨ੍ਹਾਂ ਨੇ ਬਾਦਲਾਂ ਵੱਲੋਂ ਆਪਣੇ ਸ਼ਾਸਨਕਾਲ ‘ਚ ਕਈ ਕਰੋਡ਼ਾਂ ਰੁਪਏ ਦੀਆਂ ਜਾਇਦਾਦਾਂ ਬਣਾਉਣ ਨੂੰ ਲੈ ਕੇ ਉਨ੍ਹਾਂ ‘ਤੇ ਚੁਟਕੀ ਲਈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਵਾਲ ਪੁੱਛਿਆ ਕਿ ਉਹ ਕਿੰਨੀ ਸਾਰੀ ਇਕੱਠੀ ਕੀਤੀ ਦੌਲਤ ਕਿਥੇ ਲੈ ਕੇ ਜਾਣਗੇ, ਕੀ ਉਹ ਦੁਨੀਆਂ ਛੱਡਦੇ ਵੇਲੇ ਇਸਨੂੰ ਨਾਲ ਲੈ ਕੇ ਜਾਣਗੇ?
ਕੈਪਟਨ ਅਮਰਿੰਦਰ ਪੰਜਾਬ ਦੇ ਧਾਰਮਿਕ ਤਾਣੇ ਬਾਣੇ ਦੀ ਰਾਖੀ ਕਰਨ ‘ਚ ਅਸਫਲ ਰਹੀ ਬਾਦਲ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਉਪਰ ਵੀ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕਾਂਗਰਸ ਵੱਲੋਂ ਸ਼ੁਰੂ ਕੀਤੇ ਗਏ ਮੈਮੋਰੀਅਲ ਨੂੰ ਪੂਰਾ ਕਰਵਾਉਣ ‘ਚ ਵੀ ਅਸਫਲ ਰਹੀ, ਜਿਸ ਇਤਿਹਾਸਿਕ ਜ਼ਮੀਨ ‘ਤੇ ਵੱਡੇ ਸਾਹਿਬਜਾਦੇ ਜੀ ਨੇ 40 ਹੋਰਾਂ ਦੇ ਨਾਲ ਆਪਣੀ ਜ਼ਿੰਦਗੀ ਦਾ ਬਲਿਦਾਨ ਦਿੱਤਾ ਸੀ। ਲੇਕਿਨ ਇਸਦੇ ਉਲਟ ਬਾਦਲਾਂ ਦਾ ਧਿਆਨ ਸਿਰਫ ਆਪਣੇ ਵਿਅਕਤੀਗਤ ਹਿੱਤਾਂ ਨੂੰ ਅੱਗੇ ਵਧਾਉਂਦਿਆਂ ਹੋਟਲਾਂ ਨੂੰ ਬਣਾਉਣ ‘ਤੇ ਸੀ, ਜਿਸਦਾ ਸਾਫ ਪ੍ਰਮਾਣ ਸੁਖਬੀਰ ਬਾਦਲ ਦਾ ਸੁਖਵਿਲਾਸ ਹੈ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਬੀਤੇ ਮਹੀਨੇ ਦੌਰਾਨ ਪੰਜਾਬ ‘ਚ ਵਾਪਰੀਆਂ ਬੇਅਦਬੀਆਂ ਦੀਆਂ ਵੱਖ ਵੱਖ ਘਟਨਾਵਾਂ ਦਾ ਜ਼ਿਕਰ ਕੀਤਾ, ਜਿਹਡ਼ੀਆਂ ਬਾਦਲਾਂ ਦੀ ਮਾਡ਼ੀ ਸੋਚ ਦਾ ਖੁਲਾਸਾ ਕਰਦੀਆਂ ਹਨ ਅਤੇ ਇਨ੍ਹਾਂ ਦਾ ਟੀਚਾ ਸੰਪ੍ਰਦਾਇਕ ਅਧਾਰ ‘ਤੇ ਸੂਬੇ ਨੂੰ ਵੰਡਣਾ ਹੈ। ਜਿਸ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੋਕਾਂ ਦੀ ਉਤਸਾਹਿਤ ਭੀਡ਼ ਨੂੰ ਕਿਹਾ ਕਿ ਉਹ ਬੇਅਦਬੀਆਂ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਅਤੇ ਜੇ ਇਹ (ਬਾਦਲ) ਦੋਸ਼ੀ ਪਾਏ ਗਏ, ਤਾਂ ਇਨ੍ਹਾਂ ਨੂੰ ਜੇਲ੍ਹ ਭੇਜ ਦੇਣਗੇ।
ਕੈਪਟਨ ਅਮਰਿੰਦਰ ਆਮ ਆਦਮੀ ਪਾਰਟੀ ਅਤੇ ਇਸਦੇ ਆਗੂ ਅਰਵਿੰਦ ਕੇਜਰੀਵਾਲ ਉਪਰ ਵੀ ਜੋਰਦਾਰ ਵਰ੍ਹੇ, ਜਿਹਡ਼ੇ ਪੰਜਾਬੀਆਂ ਦੇ ਹਿੱਤਾਂ ਦੀ ਲਾਗਤ ਉਪਰ ਆਪਣੇ ਵਿਅਕਤੀਗਤ ਉਦੇਸ਼ਾਂ ਦੀ ਪੂਰਤੀ ਕਰਨ ਵਾਸਤੇ ਸੂਬੇ ਅੰਦਰ ਅਰਾਜਕਤਾ ਫੈਲ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕੇਜਰੀਵਾਲ ਵੱਲੋ ਪਬਲਿਕ ਮੀਟਿੰਗਾਂ ਤੇ ਰੈਲੀਆਂ ਦੌਰਾਨ ਪਗਡ਼ੀ ਪਾ ਕੇ ਖੁਦ ਨੂੰ ਪੰਜਾਬੀ ਪੇਸ਼ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ‘ਤੇ ਹਮਲਾ ਬੋਲਦਿਆਂ, ਲੋਕਾਂ ਨੂੰ ਆਪ ਲੀਡਰ ਦੀਆਂ ਘਟੀਆ ਚਾਲਾਕੀਆਂ ‘ਚ ਆਉਣ ਖਿਲਾਫ ਚੇਤਾਵਨੀ ਦਿੱਤੀ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਇਕ ਝੂਠਾ ਵਿਅਕਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੀ ਸੱਤਾ ਨੂੰ ਕਬਜ਼ਾਉਣਾ ਚਾਹੁੰਦੇ ਹਨ ਅਤੇ ਸੂਬੇ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸ ਦਿਸ਼ਾ ‘ਚ ਇਨ੍ਹਾਂ ਵੱਲੋਂ ਪੰਜਾਬ ‘ਚ ਚੋਣਾਂ ਵਾਸਤੇ ਲਿਆਏ ਜਾ ਰਹੇ ਹਜ਼ਾਰਾਂ ਬਾਹਰੀ ਲੋਕ ਚੋਣਾਂ ਖਤਮ ਹੋਣ ਤੋਂ ਬਾਅਦ ਸੂਬੇ ਨੂੰ ਛੱਡ ਕੇ ਭੱਜਣ ‘ਚ ਥੋਡ਼੍ਹਾ ਜਿਹਾ ਵਕਤ ਵੀ ਨਹੀਂ ਲੈਣਗੇ। ਉਨ੍ਹਾਂ ਨੇ ਕਿਹਾ ਕਿ ਆਪ ਉਨ੍ਹਾਂ ਲੋਕਾਂ ਦੀ ਪਾਰਟੀ ਹੈ, ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਤਜ਼ੁਰਬਾ ਤੇ ਸਬੰਧ ਨਹੀਂ ਹੈ। ਜਿਸ ‘ਤੇ ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਇਨ੍ਹਾਂ ਬਾਹਰੀਆਂ ਦੇ ਝੂਠੇ ਵਾਅਦਿਆਂ ਦੇ ਪ੍ਰਭਾਵ ਹੇਠਾਂ ਨਾ ਆਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ, ਚਮਕੌਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਲਾਕੇ ‘ਚ ਵਿਕਾਸ ਦੀ ਪੂਰੀ ਤਰ੍ਹਾਂ ਘਾਟ ਸਾਫ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਬਾਦਲ ਆਪਣੇ ਫਾਇਦਿਆਂ ਨੂੰ ਅੱਗੇ ਵਧਾਉਣ ਖਾਤਿਰ ਲੋਕਾਂ ਦੇ ਹਿੱਤਾਂ ਦਾ ਬਲਿਦਾਨ ਦੇ ਰਹੇ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …