ਨਵੀਂ ਦਿੱਲੀ, 29 ਅਪਰੈਲ
ਲੈਫਟੀਨੈਂਟ ਜਨਰਲ ਬੀ.ਐੱਸ. ਰਾਜੂ 1 ਮਈ ਨੂੰ ਥਲ ਸੈਨਾ ਦੇ ਅਗਲੇ ਉਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਉਹ ਮੌਜੂਦਾ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ, ਜੋ ਭਲਕੇ ਸ਼ਨਿੱਚਰਵਾਰ ਨੂੰ ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਦਾ ਕਾਰਜਕਾਲ ਪੂਰਾ ਹੋਣ ਮਗਰੋਂ 13 ਲੱਖ ਦੀ ਨਫ਼ਰੀ ਵਾਲੀ ਮਜ਼ਬੂਤ ਥਲ ਸੈਨਾ ਦੀ ਕਮਾਨ ਸੰਭਾਲਣਗੇ। ਯੋਗਤਾ ਪ੍ਰਾਪਤ ਹੈਲੀਕਾਪਟਰ ਪਾਇਲਟ, ਲੈਫਟੀਨੈਂਟ ਜਨਰਲ ਰਾਜੂ ਮੌਜੂਦਾ ਸਮੇਂ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜੋ ਪੂਰਬੀ ਲੱਦਾਖ ਵਿੱਚ ਫੌਜ ਦੀ ਸਮੁੱਚੀ ਸੰਚਾਲਨ ਤਿਆਰੀ ਦੀ ਨਿਗਰਾਨੀ ਕਰਦਾ ਹੈ। -ਪੀਟੀਆਈ
Source link
Asian Tribune Your Multilingual Newspaper covering World and local news News