Home / Punjabi News / ਰੱਖਿਆ ਮੰਤਰਾਲੇ ‘ਤੇ ਕੋਰੋਨਾ ਹਮਲਾ, ਅਫਸਰਾਂ ਨੇ ਦਫਤਰ ਜਾਣੋਂ ਟਾਲਾ ਵੱਟਿਆ

ਰੱਖਿਆ ਮੰਤਰਾਲੇ ‘ਤੇ ਕੋਰੋਨਾ ਹਮਲਾ, ਅਫਸਰਾਂ ਨੇ ਦਫਤਰ ਜਾਣੋਂ ਟਾਲਾ ਵੱਟਿਆ

ਰੱਖਿਆ ਮੰਤਰਾਲੇ ‘ਤੇ ਕੋਰੋਨਾ ਹਮਲਾ, ਅਫਸਰਾਂ ਨੇ ਦਫਤਰ ਜਾਣੋਂ ਟਾਲਾ ਵੱਟਿਆ

ਦੇਸ਼ ਦੇ ਰੱਖਿਆ ਸੱਕਤਰ ਅਜੈ ਕੁਮਾਰ ਕੋਰੋਨਾਵਾਇਰਸ ਤੋਂ ਸੰਕਰਮਿਤ ਹੋ ਗਏ ਹਨ।

ਨਵੀਂ ਦਿੱਲੀ: ਦੇਸ਼ ਦੇ ਰੱਖਿਆ ਸੱਕਤਰ ਅਜੈ ਕੁਮਾਰ ਕੋਰੋਨਾਵਾਇਰਸ ਤੋਂ ਸੰਕਰਮਿਤ ਹੋ ਗਏ ਹਨ। ਇਹ ਖ਼ਬਰ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ, ਕਈ ਫੌਜੀ ਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦੇ ਦਫਤਰ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ।ਮੀਡੀਆ ਰਿਪੋਰਟਾਂ ਦੇ ਅਨੁਸਾਰ ਅਜੈ ਕੁਮਾਰ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਜਾਂਚ ਤੇ ਰਾਇਸੀਨਾ ਹਿਲਜ਼ ਦੇ ਸਾਊਥ ਬਲਾਕ ਵਿੱਚ ਸੈਨੀਟਾਈਜੇਸ਼ਨ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ 30 ਅਜਿਹੇ ਲੋਕਾਂ ਦੀ ਸੂਚੀ ਬਣਾਈ ਗਈ ਹੈ, ਜੋ ਪਿਛਲੇ ਦਿਨਾਂ ਦੌਰਾਨ ਰੱਖਿਆ ਸੈਕਟਰੀ ਦੇ ਸੰਪਰਕ ਵਿੱਚ ਆਏ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਸੈਲਫ ਕੁਆਰੰਟੀਨ ਜਾਣ ਦੀ ਹਦਾਇਤ ਕੀਤੀ ਗਈ ਹੈ।ਰਿਪੋਰਟ ਦੇ ਅਨੁਸਾਰ, ਜਦੋਂ ਰੱਖਿਆ ਮੰਤਰਾਲੇ ਦੇ ਬੁਲਾਰੇ ਏ. ਭਾਰਤ ਭੂਸ਼ਣ ਬਾਬੂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਰੱਖਿਆ ਸੱਕਤਰ ਨੇ ਵੀ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ। ਹਾਲਾਂਕਿ, ਰੱਖਿਆ ਮੰਤਰੀ ਦੇ ਦਫਤਰ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਰਾਜਨਾਥ ਸਿੰਘ ਕੱਲ ਆਪਣੇ ਦਫਤਰ ਨਹੀਂ ਗਏ ਤੇ ਨਾ ਹੀ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

Check Also

ਚੋਣ ਕਮਿਸ਼ਨ ਨੇ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ’ਚ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ

ਨਵੀਂ ਦਿੱਲੀ, 21 ਜੂਨ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਸ ਨੇ ਹਰਿਆਣਾ, ਮਹਾਰਾਸ਼ਟਰ, ਝਾਰਖੰਡ …