Home / Punjabi News / ਰੂਸ ਦੀ ਕੋਰੋਨਾ ਵੈਕਸੀਨ ‘ਤੇ WHO ਨੂੰ ਨਹੀਂ ਯਕੀਨ, ਜਾਰੀ ਕੀਤਾ ਇਹ ਬਿਆਨ

ਰੂਸ ਦੀ ਕੋਰੋਨਾ ਵੈਕਸੀਨ ‘ਤੇ WHO ਨੂੰ ਨਹੀਂ ਯਕੀਨ, ਜਾਰੀ ਕੀਤਾ ਇਹ ਬਿਆਨ

ਰੂਸ ਦੀ ਕੋਰੋਨਾ ਵੈਕਸੀਨ ‘ਤੇ WHO ਨੂੰ ਨਹੀਂ ਯਕੀਨ, ਜਾਰੀ ਕੀਤਾ ਇਹ ਬਿਆਨ

ਕੋਵਿਡ-19 ਖਿਲਾਫ ਰੂਸ ਦੀ ਵੈਕਸੀਨ ‘ਤੇ ਡਬਲਿਊਐਚਓ ਨੇ ਵੱਡਾ ਬਿਆਨ ਜਾਰੀ ਕੀਤਾ ਹੈ। ਫਨ੍ਹਾਂ ਨੇ ਕਿਹਾ ਕਿ ਰਸ਼ੀਅਨ ਵੈਕਸੀਨ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਨਹੀਂ ਹੈ।

Image Courtesy ABP Sanjha

ਲੰਦਨ: ਵਿਸ਼ਵ ਸਿਹਤ ਸੰਗਠਨ (WHO) ਨੇ ਕੋਵਿਡ-19 ਖਿਲਾਫ ਰੂਸ ਦੀ ਵੈਕਲੀਨ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਰਸ਼ੀਅਨ ਵੈਕਸੀਨ ਦੇ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਤਕ WHO ਦੁਨੀਆ ਦੀਆਂ ਨੌੈ ਵੈਕਸੀਨਾਂ ਨੂੰ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਮੰਨਦਾ ਹੈ। ਪਰ ਰੂਸ ਦੀ ਵੈਕਸੀਨ ਉਨ੍ਹਾਂ ਨੌ ਵੈਕਸੀਨ ‘ਚ ਸ਼ਾਮਲ ਨਹੀਂ ਹੈ ਜਿਨ੍ਹਾਂ ਸੰਗਠਨ ਪਰੀਖਣ ਦੇ ਉੱਨਤ ਪੜਾਵਾਂ ਵਿੱਚ ਸ਼ਾਮਲ ਨਹੀਂ ਹੈ।

WHO ਵੱਖ-ਵੱਖ ਦੇਸ਼ਾਂ ਨੂੰ ‘ਕੋਵੈਕਸ ਫੈਸਿਲਿਟੀ’ ਦੇ ਨਾਂ ਨਾਲ ਨਿਵਸ਼ ਵਿਧੀ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰ ਰਿਹਾ ਹੈ। ਇਸ ਦੀ ਪਹਿਲ ਵੱਖ-ਵੱਖ ਦੇਸ਼ਾਂ ਨੂੰ ਟੀਕਿਆਂ ਦੀ ਜਲਦੀ ਪਹੁੰਚ, ਵਿਕਾਸ ਵਿਚ ਨਿਵੇਸ਼ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਦੀ ਹੈ।

ਡਬਲਯੂਐਚਓ ਦੇ ਡਾਇਰੈਕਟਰ ਜਨਰਲ ਦੇ ਸੀਨੀਅਰ ਸਲਾਹਕਾਰ ਡਾ. ਬਰੂਸ ਅਲਵਾਰਡ ਨੇ ਕਿਹਾ, “ਸਾਡੇ ਕੋਲ ਇਸ ਸਮੇਂ ਰੂਸੀ ਟੀਕੇ ਬਾਰੇ ਫੈਸਲਾ ਲੈਣ ਲਈ ਲੋੜੀਂਦੀ ਜਾਣਕਾਰੀ ਨਹੀਂ ਹੈ। ਅਸੀਂ ਰੂਸ ਨੂੰ ਉਤਪਾਦ ਦੀ ਸਥਿਤੀ, ਟੈਸਟਿੰਗ ਕਦਮਾਂ ਅਤੇ ਅਗਾਊਂ ਰਣਨੀਤੀਆਂ ਬਾਰੇ ਵਧੇਰੇ ਜਾਣਕਾਰੀ ਲਈ ਗੱਲ ਕਰ ਰਹੇ ਹਾਂ।”

ਦੱਸ ਦਈਏ ਕਿ ਇਸ ਹਫਤੇ ਰੂਸ ਨੇ ਕੋਵਿਡ -19 ਟੀਕੇ ਨੂੰ ਨਿਯਮਿਤ ਪ੍ਰਵਾਨਗੀ ਦਾ ਦਾਅਵਾ ਕਰਦਿਆਂ ਦੁਨੀਆ ਨੂੰ ਹੈਰਾਨ ਕਰ ਦਿੱਤਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਸ ਦੀ ਇੱਕ ਧੀ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ ਹੈ।

News Credit ABP Sanjha

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …