ਜਗਮੋਹਨ ਸਿੰਘ
ਰੂਪਨਗਰ, 13 ਅਪਰੈਲ
ਅੱਜ ਇਥੇ ਜ਼ਿਲ੍ਹਾ ਕੰਪਲੈਕਸ ਦੇ ਮੁੱਖ ਗੇਟ ਨਜ਼ਦੀਕ ਖ਼ਾਲਿਸਤਾਨ ਦਾ ਬੈਨਰ ਲੱਗਾ ਦਿੱਤਾ। ਇਸ ਸਬੰਧੀ ਹਿੰਦੂ ਜਥੇਬੰਦੀਆਂ ਵੱਲੋਂ ਸੂਚਿਤ ਕਰਨ ‘ਤੇ ਪੁਲੀਸ ਨੇ ਬੈਨਰ ਨੂੰ ਉਤਾਰ ਕੇ ਕਬਜ਼ੇ ਵਿੱਚ ਲੈ ਲਿਆ। ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਬੁਲਾਰੇ ਅਸ਼ਵਨੀ ਸ਼ਰਮਾ ਅਤੇ ਹਿੰਦੂ ਜਾਗ੍ਰਿਤੀ ਮੰਚ ਦੇ ਅਮਿਤ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਇਸ ਪਾਸੇ ਸੈਰ ਕਰ ਰਹੇ ਸਨ ਤਾਂ ਜ਼ਿਲ੍ਹਾ ਕੰਪਲੈਕਸ ਕੰਧ ‘ਤੇ ਲੱਗਿਆ ਬੈਨਰ ਨਜ਼ਰੀਂ ਪਿਆ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਇਹ ਬੈਨਰ ਲੱਗਿਆ ਹੋਇਆ ਸੀ ਉਹ ਜਗ੍ਹਾ ਐੱਸਐੱਸਪੀ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫਤਰਾਂ ਦੇ ਬਿਲਕੁਲ ਸਾਹਮਣੇ ਹੈ। ਉਨ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਐੱਸਐੱਸਪੀ ਰੂਪਨਗਰ ਨੂੰ ਮੰਗ ਪੱਤਰ ਦੇ ਕੇ ਬੈਨਰ ਲਗਾਉਣ ਵਾਲੇ ਵਿਅਕਤੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਐੱਸਐੱਸਪੀ ਰੂਪਨਗਰ ਡਾ. ਸੰਦੀਪ ਗਰਗ ਨੇ ਕਿਹਾ ਕਿ ਪੁਲੀਸ ਵੱਲੋਂ ਬੈਨਰ ਨੂੰ ਉਤਾਰ ਕੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Source link
Asian Tribune Your Multilingual Newspaper covering World and local news News