Home / Punjabi News / ਰੂਪਨਗਰ: ਜ਼ਿਲ੍ਹੇ ’ਚ ਸਿਹਤ ਸਹੂਲਤਾਂ ਲਈ ਸਵਿਲ ਸਰਜਨ: ਜ਼ਿੰਮੇਵਾਰ: ਮੰਤਰੀ

ਰੂਪਨਗਰ: ਜ਼ਿਲ੍ਹੇ ’ਚ ਸਿਹਤ ਸਹੂਲਤਾਂ ਲਈ ਸਵਿਲ ਸਰਜਨ: ਜ਼ਿੰਮੇਵਾਰ: ਮੰਤਰੀ

ਜਗਮੋਹਨ ਸਿੰਘ
ਰੂਪਨਗਰ, 12 ਅਕਤੂਬਰ
ਅੱਜ ਇਥੇ ਸਰਕਾਰੀ ਹਸਪਤਾਲ ਦੇ ਦੌਰੇ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਮੂਹ ਹਸਪਤਾਲਾਂ ਵਿਚ ਐਮਰਜੰਸੀ ਅਤੇ ਹੋਰ ਇਲਾਜ ਸੇਵਾਵਾਂ ਸਮੇਤ ਦਵਾਈਆਂ ਜਲਦੀ ਤੋਂ ਜਲਦੀ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਵਿਲ ਸਰਜਨ, ਸੀਨੀਅਰ ਮੈਡੀਕਲ ਅਫਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ 100 ਫੀਸਦੀ ਜ਼ਿੰਮੇਵਾਰ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਓਐੱਸਡੀ/ਸਿਹਤ ਮੰਤਰੀ ਕਰਨਲ ਜੇਵੀ ਸਿੰਘ, ਐੱਸਡੀਐੱਮ ਹਰਬੰਸ ਸਿੰਘ, ਨਾਇਬ ਤਹਿਸਲੀਦਾਰ ਅਰਜੁਨ ਸਿੰਘ, ਸਹਾਇਕ ਸਵਿਲ ਸਰਜਨ ਡਾ. ਅੰਜੂ, ਐੱਸਪੀ ਤਰੁਣ ਰਤਨ, ਡੀਐੱਸਪੀ ਗੁਰਮੀਤ ਸਿੰਘ, ਐੱਸਐੱਮਓ ਡਾ. ਤਰਸੇਮ ਸਿੰਘ ਅਤੇ ਹੋਰ ਸਿਹਤ ਵਿਭਾਗ ਦੇ ਸਟਾਫ ਮੈਂਬਰ ਹਾਜ਼ਰ ਸਨ।

The post ਰੂਪਨਗਰ: ਜ਼ਿਲ੍ਹੇ ’ਚ ਸਿਹਤ ਸਹੂਲਤਾਂ ਲਈ ਸਵਿਲ ਸਰਜਨ: ਜ਼ਿੰਮੇਵਾਰ: ਮੰਤਰੀ appeared first on punjabitribuneonline.com.


Source link

Check Also

ਚੋਣ ਕਮਿਸ਼ਨ ਨੇ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ’ਚ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ

ਨਵੀਂ ਦਿੱਲੀ, 21 ਜੂਨ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਸ ਨੇ ਹਰਿਆਣਾ, ਮਹਾਰਾਸ਼ਟਰ, ਝਾਰਖੰਡ …