Home / Punjabi News / ਰੁਬੱਈਆ ਨੇ ਯਾਸੀਨ ਮਲਿਕ ਦੀ ਅਗਵਾਕਾਰ ਵਜੋਂ ਪਛਾਣ ਕੀਤੀ

ਰੁਬੱਈਆ ਨੇ ਯਾਸੀਨ ਮਲਿਕ ਦੀ ਅਗਵਾਕਾਰ ਵਜੋਂ ਪਛਾਣ ਕੀਤੀ

ਜੰਮੂ, 15 ਜੁਲਾਈ

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਧੀ ਰੁਬੱਈਆ ਸਈਦ 1989 ਅਗਵਾ ਕਾਂਡ ਮਾਮਲੇ ਵਿੱਚ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਕੋਲ ਪੇਸ਼ ਹੋਈ। ਉਨ੍ਹਾਂ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਖੀ ਯਾਸੀਨ ਮਲਿਕ ਅਤੇ ਤਿੰਨ ਹੋਰਾਂ ਦੀ ਆਪਣੇ ਅਗਵਾਕਾਰਾਂ ਵਜੋਂ ਪਛਾਣ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੁਬੱਈਆ ਸਈਦ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਸ ਨੂੰ ਪੰਜ ਅਤਿਵਾਦੀਆਂ ਰਿਹਾਅ ਕਰਨ ਮਗਰੋਂ ਛੱਡਿਆ ਗਿਆ ਸੀ। ਪਾਬੰਦੀਸ਼ੁਦਾ ਜਥੇਬੰਦੀ ਜੇਕੇਐਲਐੱਫ ਦੇ ਮੁਖੀ ਮਲਿਕ ਨੂੰ ਅਤਿਵਾਦੀ ਫੰਡਿੰਗ ਕੇਸ ਵਿੱਚ ਹਾਲ ਹੀ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਗਈ ਹੈ। -ਪੀਟੀਆਈ


Source link

Check Also

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਆਇਆ ਤੂਫ਼ਾਨ…

Jalandhar News: ਪੰਜਾਬ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ (AAP ) ਨੇ ਜਲੰਧਰ ਛਾਉਣੀ ਇਲਾਕੇ …