Home / Punjabi News / ਰਾਹੁਲ ਕਲ ਮੰਦਸੌਰ ‘ਚ, ਕਮਲਨਾਥ ਨੇ ਕਿਹਾ-ਕਿਸਾਨ ਨਿਡਰ ਹੋ ਕੇ ਆਉਣ ਰੈਲੀ ‘ਚ

ਰਾਹੁਲ ਕਲ ਮੰਦਸੌਰ ‘ਚ, ਕਮਲਨਾਥ ਨੇ ਕਿਹਾ-ਕਿਸਾਨ ਨਿਡਰ ਹੋ ਕੇ ਆਉਣ ਰੈਲੀ ‘ਚ

ਭੋਪਾਲ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਲ 6 ਜੂਨ ਨੂੰ ਮੱਧ ਪ੍ਰਦੇਸ਼ ਆ ਰਹੇ ਹਨ। ਰਾਹੁਲ ਗਾਂਧੀ ਸਵੇਰੇ 10.30 ਵਜੇ ਪੀਪਲਜ਼ ਮੰਡੀ ਮੰਦਸੌਰ ਪਹੁੰਚਣਗੇ। ਰਾਹੁਲ ਇਥੇ ਮੰਦਸੌਰ ਗੋਲੀਕਾਂਡ ਦੀ ਬਰਸੀ ਅਤੇ ਹੋਰ ਕਿਸਾਨਾਂ ਦੀ ਯਾਦ ‘ਚ ਆਯੋਜਿਤ ਪ੍ਰੋਗਰਾਮ ‘ਚ ਆਉਣ ਵਾਲੇ ਲੱਖਾਂ ਕਿਸਾਨਾਂ ਦੀ ਸਭਾ ਨੂੰ ਸੰਬੋਧਿਤ ਕਰਨਗੇ। ਰਾਹੁਲ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ‘ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਕਮਲਨਾਥ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨ ਭਾਰੀ ਗਿਣਤੀ ‘ਚ ਵੀ ਰੈਲੀ ‘ਚ ਪਹੁੰਚਣ, ਉਨ੍ਹਾਂ ਨੂੰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।
ਕਮਲਨਾਥ ਨੇ ਕਿਹਾ ਹੈ ਕਿਸਾਨਾਂ ਨੂੰ ਸ਼ਾਸ਼ਨ-ਪ੍ਰਸ਼ਾਸ਼ਨ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਆਪਣਾ ਪ੍ਰੋਗਰਾਮ ਸ਼ਾਂਤੀਪੂਰਨ ਢੰਗ ਨਾਲ ਕਰ ਰਹੇ ਹਾਂ ਪਰ ਸਰਕਾਰ ਅੰਗਰੇਜ਼ਾਂ ਦੇ ਨਕਸ਼ੇ ਕਦਮ ‘ਤੇ ਕੰਮ ਕਰ ਰਹੀ ਹੈ। ਉਹ ਇਹ ਭੁੱਲ ਗਈ ਹੈ ਕਿ ਲੋਕ ਹੁਣ ਆਜ਼ਾਦ ਭਾਰਤ ‘ਚ ਜੀਅ ਰਹੇ ਹਨ। ਸਾਨੂੰ ਸ਼ਾਂਤੀਪੂਰਨ ਤਰੀਕੇ ਨਾਲ ਸੱਚਾਈ ‘ਤੇ ਜੋਰ ਦੇਣ ਦਾ ਅਧਿਕਾਰ ਹੈ, ਜਿਸ ਨੂੰ ਨਾ ਤਾਂ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਅਜਿਹਾ ਕਰਨ ਤੋਂ ਰੋਕ ਸਕਦਾ ਹੈ।

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …