Home / Punjabi News / ਰਾਜੀਵ ਸਕਸੈਨਾ ਨੇ ਵਿਦੇਸ਼ ਯਾਤਰਾ ਦੀ ਮਨਜ਼ੂਰੀ ਲਈ ਕੋਰਟ ਦਾ ਰੁਖ ਕੀਤਾ

ਰਾਜੀਵ ਸਕਸੈਨਾ ਨੇ ਵਿਦੇਸ਼ ਯਾਤਰਾ ਦੀ ਮਨਜ਼ੂਰੀ ਲਈ ਕੋਰਟ ਦਾ ਰੁਖ ਕੀਤਾ

ਰਾਜੀਵ ਸਕਸੈਨਾ ਨੇ ਵਿਦੇਸ਼ ਯਾਤਰਾ ਦੀ ਮਨਜ਼ੂਰੀ ਲਈ ਕੋਰਟ ਦਾ ਰੁਖ ਕੀਤਾ

ਨਵੀਂ ਦਿੱਲੀ— ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲੇ ਨਾਲ ਜੁੜੇ ਧਨ ਸੋਧ ਦੇ ਮਾਮਲੇ ‘ਚ ਵਿਚੋਲੇ ਤੋਂ ਸਰਕਾਰੀ ਗਵਾਹ ਬਣੇ ਰਾਜੀਵ ਸਕਸੈਨਾ ਨੇ ਵਿਦੇਸ਼ ਯਾਤਰਾ ਦੀ ਮਨਜ਼ੂਰੀ ਲਈ ਦਿੱਲੀ ਦੀ ਇਕ ਅਦਾਲਤ ਦਾ ਸੋਮਵਾਰ ਨੂੰ ਰੁਖ ਕੀਤਾ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਮਈ ‘ਚ ਯੂਰਪ, ਬ੍ਰਿਟੇਨ ਅਤੇ ਦੁਬਈ ਦੀ ਯਾਤਰਾ ਦੀ ਇਜਾਜ਼ਤ ਦੇ ਸੰਬੰਧ ‘ਚ ਦਾਇਰ ਉਨ੍ਹਾਂ ਦੀ ਪਟੀਸ਼ਨ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਮਾਮਲੇ ਦੀ ਸੁਣਵਾਈ 29 ਅਪ੍ਰੈਲ ਨੂੰ ਤੈਅ ਕੀਤੀ ਹੈ।
ਸਕਸੈਨਾ ਨੇ ਕੁਝ ਬੀਮਾਰੀਆਂ ਦੇ ਆਧਾਰ ‘ਤੇ ਵਿਦੇਸ਼ ਜਾਣ ਦੀ ਮਨਜ਼ੂਰੀ ਮੰਗੀ ਹੈ। ਅਦਾਲਤ ਨੇ ਇਸ ਤੋਂ ਪਹਿਲਾਂ ਸਕਸੈਨਾ ਨੂੰ ਸਰਕਾਰੀ ਗਵਾਹ ਬਣ ਅਤੇ ਉਸ ਸ਼ਰਤ ‘ਤੇ ਮੁਆਫ਼ੀ ਦੇਣ ਦੀ ਪਟੀਸ਼ਨ ਸਵੀਕਾਰ ਕਰ ਲਈ ਸੀ ਕਿ ਉਹ ਮਾਮਲੇ ‘ਚ ਸਾਰੀਆਂ ਸੂਚਨਾਵਾਂ ਦੱਸੇਗਾ। ਕੋਰਟ ਨੇ ਇਸ ਤੋਂ ਪਹਿਲਾਂ ਏਮਜ਼ ਵਲੋਂ ਜਮ੍ਹਾ ਕਰਵਾਈਆਂ ਗਈਆਂ ਰਿਪੋਰਟਾਂ ‘ਤੇ ਗੌਰ ਕਰਨ ਤੋਂ ਬਾਅਦ ਡਾਕਟਰੀ ਆਧਾਰ ‘ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਸਕਸੈਨਾ ਦੁਬਈ ਦੀਆਂ 2 ਕੰਪਨੀਆਂ- ਯੂ.ਐੱਚ.ਵਾਈ. ਸਕਸੈਨਾ ਅਤੇ ਮੈਟ੍ਰਿਕਸ ਹੈਲਡਿੰਗਜ਼ ਦੇ ਨਿਰਦੇਸ਼ਕ ਹਨ। ਇਨਫੋਰਸਮੈਂਟ ਵਲੋਂ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਘਪਲੇ ‘ਚ ਦਾਇਰ ਦੋਸ਼-ਪੱਤਰ ‘ਚ ਸਕਸੈਨਾ ਵੀ ਇਕ ਦੋਸ਼ੀ ਹਨ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …