Home / Punjabi News / ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ

ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ

ਜੈਪੁਰ, 30 ਦਸੰਬਰ
ਰਾਜਸਥਾਨ ਵਿਚ ਸੱਤਾਧਾਰੀ ਭਾਜਪਾ ਦੇ 22 ਵਿਧਾਇਕਾਂ ਨੇ ਅੱਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ਵਿਚੋਂ 12 ਨੂੰ ਕੈਬਨਿਟ ਤੇ 10 ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਰਾਜਪਾਲ ਕਲਰਾਜ ਮਿਸ਼ਰਾ ਨੇ ਅੱਜ ਭਜਨ ਲਾਲ ਸ਼ਰਮਾ ਦੀ ਅਗਵਾਈ ਵਾਲੀ ਕੈਬਨਿਟ ਨੂੰ ਹਲਫ਼ ਦਿਵਾਇਆ। ਇਸ ਸਬੰਧੀ ਇਕ ਸਮਾਗਮ ਅੱਜ ਰਾਜ ਭਵਨ ਵਿਚ ਹੋਇਆ। ਕੈਬਨਿਟ ਮੰਤਰੀਆਂ ਵਿਚ ਕਿਰੋੜੀ ਲਾਲ ਮੀਣਾ, ਗਜੇਂਦਰ ਸਿੰਘ ਖੀਂਵਸਰ, ਰਾਜਵਰਧਨ ਸਿੰਘ ਰਾਠੌੜ, ਬਾਬੂਲਾਲ ਖਰਾਦੀ, ਮਦਨ ਦਿਲਾਵਰ, ਅਵਿਨਾਸ਼ ਗਹਿਲੋਤ, ਜੋਗਾਰਾਮ ਪਟੇਲ, ਸੁਰੇਸ਼ ਸਿੰਘ ਰਾਵਤ, ਜੋਰਾਰਾਮ ਕੁਮਾਵਤ, ਕਨ੍ਹੱਈਆ ਲਾਲ ਚੌਧਰੀ, ਸੁਮਿਤ ਗੋਦਾਰਾ ਤੇ ਹੇਮੰਤ ਮੀਣਾ ਸ਼ਾਮਲ ਹਨ।-ਪੀਟੀਆਈ

The post ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ appeared first on punjabitribuneonline.com.


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …