Home / Punjabi News / ਰਾਂਚੀ: ਐੱਫਆਈਐੱਚ ਮਹਿਲਾ ਓਲੰਪਿਕ ਹਾਕੀ ਕੁਆਲੀਫਾਇਰ ’ਚ ਜਰਮਨੀ ਨੇ ਚਿਲੀ ਨੂੰ 3-0 ਨਾਲ ਹਰਾਇਆ

ਰਾਂਚੀ: ਐੱਫਆਈਐੱਚ ਮਹਿਲਾ ਓਲੰਪਿਕ ਹਾਕੀ ਕੁਆਲੀਫਾਇਰ ’ਚ ਜਰਮਨੀ ਨੇ ਚਿਲੀ ਨੂੰ 3-0 ਨਾਲ ਹਰਾਇਆ

ਰਾਂਚੀ, 13 ਜਨਵਰੀ
ਖਿਤਾਬ ਦੀ ਦਾਅਵੇਦਾਰ ਜਰਮਨੀ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਹੇਠਲੇ ਦਰਜੇ ਦੀ ਚਿਲੀ ਨੂੰ 3-0 ਨਾਲ ਹਰਾ ਕੇ ਐੱਫਆਈਐੱਚ ਮਹਿਲਾ ਓਲੰਪਿਕ ਹਾਕੀ ਕੁਆਲੀਫਾਇਰ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਜਰਮਨੀ ਨੇ ਪੂਲ ਬੀ ਦੇ ਸ਼ੁਰੂਆਤੀ ਮੈਚ ਵਿੱਚ 7ਵੇਂ, 10ਵੇਂ ਅਤੇ 38ਵੇਂ ਮਿੰਟ ਦੇ ਗੋਲਾਂ ਦੀ ਮਦਦ ਨਾਲ ਵਿਸ਼ਵ ਦੀ 14ਵੇਂ ਨੰਬਰ ਦੀ ਟੀਮ ਚਿਲੀ ‘ਤੇ ਆਸਾਨ ਜਿੱਤ ਦਰਜ ਕੀਤੀ। ਜਰਮਨੀ ਨੇ ਉਮੀਦ ਮੁਤਾਬਕ ਹਮਲਾਵਰ ਸ਼ੁਰੂਆਤ ਕੀਤੀ ਅਤੇ ਮੈਚ ਦੇ ਜ਼ਿਆਦਾਤਰ ਹਿੱਸੇ ‘ਤੇ ਹਾਵੀ ਰਿਹਾ।

The post ਰਾਂਚੀ: ਐੱਫਆਈਐੱਚ ਮਹਿਲਾ ਓਲੰਪਿਕ ਹਾਕੀ ਕੁਆਲੀਫਾਇਰ ’ਚ ਜਰਮਨੀ ਨੇ ਚਿਲੀ ਨੂੰ 3-0 ਨਾਲ ਹਰਾਇਆ appeared first on punjabitribuneonline.com.


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …