Breaking News
Home / Punjabi News / ਰਸ਼ੀਆ ਯੁਕਰੇਨ ਦਾ ਯੁੱਧ 13ਵੇ ਦਿਨ ‘ਚ ਆ ਪੁੱਜਾ

ਰਸ਼ੀਆ ਯੁਕਰੇਨ ਦਾ ਯੁੱਧ 13ਵੇ ਦਿਨ ‘ਚ ਆ ਪੁੱਜਾ

ਦਵਿੰਦਰ ਸਿੰਘ ਸੋਮਲ
ਰਸ਼ੀਅਨ ਮੀਡੀਆ ਦੀਆ ਰਿਪੋਰਟਾ ਅਨੁਸਾਰ ਮੋਸਕੋ ਦਾ ਦਾਅਵਾ ਹੈ ਕੇ ਅੱਜ humanitarian corridor ਸਥਾਪਿਤ ਹੋ ਰਿਹਾ ਹੈ ਯੁਕਰੇਨ ਦੇ ਕਈ ਸ਼ਹਿਰਾ ਚ ਤਾਂ ਜੋ civilians ਨਿੱਕਲ ਸਕਣ।ਹਾਂਲਾਕਿ ਪਿਛਲੇ ਦਿਨਾ ਅੰਦਰ ਗੋਲੀਬਾਰੀ ਰੋਕ ਕੇ ਹੋਈਆ ਐਸੀਆ ਕਈ ਕੋਸ਼ਿਸ਼ਾ ਨਾਕਾਮਯਾਬ ਰਹੀਆ ਸੰਨ ਜਿਹਨਾਂ ਦੇ ਲਈ ਦੋਹਾ ਮੁੱਲਖਾ ਵਲੋ ਇੱਕ ਦੂਸਰੇ ਤੇ ਇਲਜਾਮ ਮੜੇ ਗਏ ਸੰਨ।
ਯੁਕਰੇਨ ਅਥਾਰਟੀਜ ਦਾ ਕਹਿਣਾ ਹੈ ਕੀ ਖਾਰਕੀਵ ਦੇ ਨੇੜੇ ਚਲ ਰਹੀ ਜੰਗ ਅੰਦਰ ਇੱਕ ਸੀਨੀਅਰ ਰਸ਼ੀਅਨ ਆਰਮੀ ਕਮਾਂਡਰ ਦੀ ਮੌਤ ਹੋ ਗਈ ਹੈ ਨਾਲ ਹੀ ਯੁਕਰੇਨ ਦਾ ਇਹ ਵੀ ਦਾਅਵਾ ਹੈ ਕੀ ਰਸ਼ੀਅਨ ਫੋਰਸਸ ਕੁਝ ਇਲਾਕੇ ਛੱਡ ਰਹੀਆ ਨੇ ਡਿਗਦੇ ਹੋਏ ਮਨੋਬਲ low moral ਕਾਰਣ।
ਯੁਕਰੇਨੀਅਨ ਅਥਾਰਟੀਜ ਦਾ ਕਹਿਣਾ ਹੈ ਕੀ ਬੀਤੀ ਰਾਤ ਸੂਮੀ ਖਿੱਤੇ ਅੰਦਰ ਹੋਈਆ ਏਅਰ ਸਟਰਾਇਕਜ ਕਾਰਣ ਇੱਕੀ ਲੋਕਾ ਦੀ ਮੌਤ ਹੋ ਗਈ ਹੈ।
ਰਾਜਧਾਨੀ ਕੀਅਵ ਦੇ ਉੱਤਰਪੱਛਮ ਹਿੱਸੇ ‘ਚ ਪੈਦੈ ਸ਼ਹਿਰ ਇਰਪਨ ਵਿੱਚੋ ਵੀ ਲੋਕ ਲਗਾਤਾਰ ਜਾ ਰਹੇ ਨੇ। ਇੱਕ ਸਥਾਨਕ ਸ਼ਹਿਰੀ ਦਾ ਕਹਿਣਾ ਸੀ ਕੇ ਸ਼ਹਿਰ ਲਗਭਗ ਸਾਰਾ ਹੀ ਤਬਾਹ ਹੋ ਗਿਆ ਹੈ ਜਿਸ ਜਿਲੇ ਚ ਮੈ ਰਹਿੰਦੀ ਹਾਂ ਲੱਗਦਾ ਕੋਈ ਘਰ ਨਹੀ ਜਿਸਤੇ ਬੰਬਵਾਰੀ ਨਾ ਹੋਈ ਹੋਵੇ।
ਯੂਕੇ ਹੋਮ ਆਫਿਸ ਦਾ ਕਹਿਣਾ ਹੈ ਕੀ ਯੁਕਰੇਨੀਅਨ ਲੋਕਾ ਲਈ ਜੋ ਨਵੀਆ ਵੀਜਾ ਸਕੀਮਾ ਲੌਚ ਕੀਤੀਆ ਗਈਆ ਨੇ ਉਹਨਾਂ ਵਿੱਚੋ ਇੱਕ ਤਹਿਤ ਤਿੰਨ ਸੌ ਵੀਜੇ ਦਿੱਤੇ ਜਾ ਚੁੱਕੇ ਨੇ। ਜਿਕਰਯੋਗ ਹੈ ਕੀ ਪਹਿਲਾ ਇਹ ਖਬਰ ਅਈ ਸੀ ਕੇ ਹਜੇ ਮਹਿਜ 50 ਵੀਜੇ ਹੀ ਦਿੱਤੇ ਗਏ ਨੇ ਜਿਸਨੂੰ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ inaccurate ਗਲਤ ਦੱਸਿਆ।
ਯੂਐਨ ਅਨੁਸਾਰ ਦੋ ਮਿਲੀਅਨ ਲੋਕ ਹੁਣ ਤੱਕ ਯੁਕਰੇਨ ਨੂੰ ਛੱਡ ਚੁੱਕੇ ਨੇ। ਇਹਨਾਂ ਸ਼ਰਣਨਾਰਥੀਆ ਦਾ ਵੱਡਾ ਹਿੱਸਾ ਗਵਾਂਢੀ ਮੁੱਲਖਾ ਪੌਲੈਡ ਰੋਮਾਨੀਆ ਹੰਗਰੀ ਮੋਲਡੋਵਾ ਅਤੇ ਸਲੋਵਾਕੀਆ ਅੰਦਰ ਜਾ ਰਿਹਾ। ਆਇਰਲੈਂਡ ਦੀ ਸਰਕਾਰ ਦਾ ਕਹਿਣਾ ਹੈ ਕੇ ਜੰਗ ਦੀ ਸ਼ੁਰੂਆਤ ਤੋ ਹੁਣ ਤੱਕ ਅਠਾਰਾ ਸੋ ਯੁਕਰੇਨੀ ਲੋਕ ਉੱਥੇ ਆ ਚੁੱਕੇ ਨੇ।

 

The post ਰਸ਼ੀਆ ਯੁਕਰੇਨ ਦਾ ਯੁੱਧ 13ਵੇ ਦਿਨ ‘ਚ ਆ ਪੁੱਜਾ first appeared on Punjabi News Online.


Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …