Home / Punjabi News / ਯੂਕਰੇਨ: ਰੂਸੀ ਹਮਲੇ ’ਚ ਅੱਠ ਨਾਗਰਿਕ ਹਲਾਕ

ਯੂਕਰੇਨ: ਰੂਸੀ ਹਮਲੇ ’ਚ ਅੱਠ ਨਾਗਰਿਕ ਹਲਾਕ

ਕੀਵ, 22 ਜੁਲਾਈ
ਰੂਸ ਵੱਲੋਂ ਬੀਤੀ ਰਾਤ ਯੂਕਰੇਨ ’ਤੇ ਕੀਤੇ ਹਮਲੇ ਵਿੱਚ ਲਗਪਗ ਅੱਠ ਨਾਗਰਿਕ ਮਾਰੇ ਗਏ ਹਨ ਤੇ ਕਈ ਫੱਟੜ ਹੋ ਗਏ। ਇਹ ਹਮਲੇ ਪੂਰੇ ਦੇਸ਼ ਵਿਚ ਲਗਪਗ 11 ਥਾਵਾਂ ’ਤੇ ਹੋਏ ਹਨ। ਇਸੇ ਦੌਰਾਨ ਯੂਕਰੇਨ ਵੱਲੋਂ ਆਪਣੇ ਖੇਤਰਾਂ ਵਿੱਚ ਕਬਜ਼ਾ ਬਰਕਰਾਰ ਰੱਖਣ ਲਈ ਰੂਸ ਨੂੰ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ। ਪੂਰਬੀ ਦੋਨੇਤਸਕ ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਮਾਰੇ ਗਏ ਚਾਰ ਜਣਿਆਂ ਵਿਚ ਪਤੀ-ਪਤਨੀ ਸ਼ਾਮਲ ਹਨ। ਬਖਮੁਤ ਸ਼ਹਿਰ ਲਾਗੇ ਵੀ ਰੂਸ ਨੇ ਗੋਲੀਬਾਰੀ ਕੀਤੀ। ਸ਼ਨਿਚਰਵਾਰ ਸਵੇਰੇ ਵੀ ਰੂਸੀ ਬਲਾਂ ਦੇ ਹਮਲੇ ਵਿਚ ਦੋ ਨਾਗਰਿਕ ਮਾਰੇ ਗਏ ਹਨ। ਰੂਸ ਨੇ ਰਾਕੇਟ ਲਾਂਚਰਾਂ ਨਾਲ ਹਮਲੇ ਕੀਤੇ ਹਨ।  -ਏਪੀ

The post ਯੂਕਰੇਨ: ਰੂਸੀ ਹਮਲੇ ’ਚ ਅੱਠ ਨਾਗਰਿਕ ਹਲਾਕ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …