Home / World / ਮ੍ਰਿਤਕ ਜੁੜਵਾ ਬੱਚਿਆਂ ਦੇ ਪਿਤਾ ਨਾਲ ਮੁਲਾਕਾਤ ਦੌਰਾਨ ਭਾਵੁਕ ਹੋਏ ਰਾਹੁਲ

ਮ੍ਰਿਤਕ ਜੁੜਵਾ ਬੱਚਿਆਂ ਦੇ ਪਿਤਾ ਨਾਲ ਮੁਲਾਕਾਤ ਦੌਰਾਨ ਭਾਵੁਕ ਹੋਏ ਰਾਹੁਲ

ਮ੍ਰਿਤਕ ਜੁੜਵਾ ਬੱਚਿਆਂ ਦੇ ਪਿਤਾ ਨਾਲ ਮੁਲਾਕਾਤ ਦੌਰਾਨ ਭਾਵੁਕ ਹੋਏ ਰਾਹੁਲ

1ਗੋਰਖਪੁਰ— ਇੱਥੋਂ ਦੇ ਬਾਬਾ ਰਾਘਵਦਾਸ ਮੈਡੀਕਲ ਕਾਲਜ ਹਸਪਤਾਲ ‘ਚ ਬੱਚਿਆਂ ਦੀ ਹੋਈ ਮੌਤ ਨਾਲ ਵਧੀਆਂ ਸਿਆਸੀ ਸਰਗਰਮੀਆਂ ਦਰਮਿਆਨ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਰਾਜ ਬੱਬਰ ਨਾਲ ਇੱਥੇ ਆਏ ਸ਼੍ਰੀ ਗਾਂਧੀ ਨੇ ਹਵਾਈ ਅੱਡੇ ਤੋਂ ਸਿੱਧੇ ਵਾਘਾਗਾਡਾ ਪਿੰਡ ਗਏ, ਜਿੱਥੇ ਉਨ੍ਹਾਂ ਨੇ ਬ੍ਰਹਮਦੇਵ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤਾ। ਬ੍ਰਹਮਦੇਵ ਵਿਆਹਦੇ 7 ਸਾਲ ਬਾਅਦ ਜੁੜਵਾ ਬੱਚਿਆਂ ਦੇ ਪਿਤਾ ਬਣੇ ਸਨ। ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਸੀ ਪਰ 9 ਅਗਸਤ ਨੂੰ ਸ਼੍ਰੀ ਯਾਦਵ ਦੇ ਬੇਟੇ ਅਤੇ 10 ਅਗਸਤ ਨੂੰ ਬੇਟੀ ਦੀ ਮੌਤ ਹੋ ਗਈ। ਦੋਹਾਂ ਦੀ ਉਮਰ 15 ਦਿਨ ਹੀ ਸੀ। ਸ਼੍ਰੀ ਗਾਂਧੀ ਨੂੰ ਬ੍ਰਹਮਦੇਵ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਦੌਰਾਨ ਭਾਵੁਕ ਹੁੰਦੇ ਦੇਖਿਆ ਗਿਆ।
ਸ਼੍ਰੀ ਗਾਂਧੀ ਨੇ ਕਿਹਾ ਕਿ ਦੁਖ ਦੀ ਇਸ ਘੜੀ ‘ਚ ਉਹ ਉਨ੍ਹਾਂ ਨਾਲ ਹਨ। ਉਨ੍ਹਾਂ ਨੂੰ ਸਬਰ ਰੱਖਣ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਸ਼੍ਰੀ ਗਾਂਧੀ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਤੋਂ ਬਾਅਦ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਪਿਕਨਿਕ ਸੰਬੰਧੀ ਬਿਆਨ ਦੀ ਆਲੋਚਨਾ ਕੀਤੀ। ਸ਼੍ਰੀ ਰਾਜ ਬੱਬਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਅਹੁਦੇ ਦਾ ਅਪਮਾਨ ਕੀਤਾ ਹੈ। ਉਨ੍ਹਾਂ ‘ਚ ਗਰੀਬਾਂ ਦੇ ਪਰਤੀ ਕੋਈ ਦਰਦ ਨਹੀਂ ਹੈ। ਹਮਦਰਦੀ ਵੀ ਨਹੀਂ ਹੈ। ਗਰੀਬਾਂ ਦੇ ਪ੍ਰਤੀ ਹਮਦਰਦੀ ਕਾਰਨ ਹੀ ਸ਼੍ਰੀ ਰਾਹੁਲ ਗਾਂਧੀ ਗੋਰਖਪੁਰ ਆਏ ਹਨ। ਅਜਿਹੇ ‘ਚ ਪਿਕਨਿਕ ਸੰਬੰਧੀ ਬਿਆਨ ਦੇ ਕੇ ਮੁੱਖ ਮੰਤਰੀ ਨੇ ਛੋਟਾਪਨ ਦਰਸਾਇਆ ਹੈ। ਲੱਗਦਾ ਹੈ ਕਿ ਸ਼੍ਰੀ ਯੋਗੀ ਘਬਰਾ ਗਏ ਹਨ ਅਤੇ ਉਨ੍ਹਾਂ ਦਾ ਬਿਆਨ ਘਬਰਾਹਟ ਨੂੰ ਸਾਫ਼ ਦਰਸਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਹੀ ਗੋਰਖਪੁਰ ‘ਚ ਕਿਹਾ ਹੈ ਕਿ ਦਿੱਲੀ ਵਾਲੇ ਇੱਥੇ ਪਿਕਨਿਕ ਮਨਾਉਣ ਆ ਰਹੇ ਹਨ। ਉਨ੍ਹਾਂ ਨੂੰ ਪਿਕਨਿਕ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …