Home / Punjabi News / ਮੋਦੀ ਸਰਕਾਰ ਖਿਲਾਫ ਮਜ਼ਦੂਰ-ਮੁਲਾਜ਼ਮ ਹੜਤਾਲ ‘ਤੇ

ਮੋਦੀ ਸਰਕਾਰ ਖਿਲਾਫ ਮਜ਼ਦੂਰ-ਮੁਲਾਜ਼ਮ ਹੜਤਾਲ ‘ਤੇ

ਮੋਦੀ ਸਰਕਾਰ ਖਿਲਾਫ ਮਜ਼ਦੂਰ-ਮੁਲਾਜ਼ਮ ਹੜਤਾਲ ‘ਤੇ

ਲੁਧਿਆਣਾ : ਟਰੇਡ ਯੂਨੀਅਨ ਵਲੋਂ ਐਲਾਨੀ ਗਈ 2 ਦਿਨਾ ਹੜਤਾਲ ‘ਚ ਵੱਖ-ਵੱਖ ਵਿਭਾਗਾਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਗੁੱਸਾ ਪ੍ਰਗਟ ਕੀਤਾ ਜਾ ਰਿਹਾ ਹੈ। ਬੈਂਕ ਕਰਮਚਾਰੀਆਂ ਵਲੋਂ ਲੁਧਿਆਣਾ ਦੇ ਭਾਰਤ ਨਗਰ ਚੌਂਕ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਨੇਤਾਵਾਂ ਦਾ ਦੋਸ਼ ਸੀ ਕਿ ਕੇਂਦਰ ਸਰਕਾਰ ਕਰਮਚਾਰੀ ਵਿਰੋਧੀ ਨੀਤੀ ‘ਤੇ ਕੰਮ ਕਰ ਰਹੀ ਹੈ। ਬੈਂਕਾਂ ਨੂੰ ਮਰਜ ਕੀਤਾ ਜਾ ਰਿਹਾ ਹੈ, ਐੱਨ. ਪੀ. ਏ. ‘ਤੇ ਕਦਮ ਨਹੀਂ ਚੁੱਕਿਆ ਜਾ ਰਿਹਾ ਅਤੇ ਬੈਂਕ ਨੌਕਰੀਆਂ ‘ਚ ਆਊਟਸੋਰਸਿੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਇਸੇ ਤਰ੍ਹਾਂ ਸੈਂਟਰਲ ਡਾਕਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਡਾਕ ਕਰਮਚਾਰੀਆਂ ਦਾ ਦੋਸ਼ ਸੀ ਕਿ ਨਵੀਂ ਪੈਨਸ਼ਨ ਸਕੀਮ ਤਹਿਤ ਨਵੇਂ ਭਰਤੀ ਹੋਈ ਕਰਮਚਾਰੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਵਿਭਾਗ ‘ਚ ਖਾਲੀ ਅਸਾਮੀਆਂ ਨਹੀਂ ਭਰੀਆਂ ਜਾ ਰਹੀਆਂ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …