ਚੰਡੀਗੜ੍ਹ: ਨੋਟਬੰਦੀ ਜੇ ਫੈਸਲੇ ਤੋਂ ਬਾਅਦ ਮੁਲਕ ਭਰ ‘ਚੋਂ ਵੱਖ-ਵੱਖ ਪ੍ਰਤੀਕਰਮ ਤੇ ਖਬਰਾਂ ਆਉਣੀਆਂ ਜਾਰੀ ਹਨ। ਕਿਤੇ ਸੁਨਹਿਰੇ ਕੱਲ੍ਹ ਦੀ ਗੱਲ ਹੋ ਰਹੀ ਹੈ ਤਾਂ ਕਿਧਰੇ ਉਲਝੇ ਹੋਏ ਅੱਜ ਦਾ ਫਿਕਰ ਖਾ ਰਿਹਾ ਹੈ। ਉਸ ਸਭ ਦੇ ਦਰਮਿਆਨ ਇੱਕ ਪੱਤਰਕਾਰ ਦੀ ਆਵਾਜ਼ ਉੱਠੀ ਹੈ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਿਲਾਫ।
ਦੂਰਦਰਸ਼ਨ ਦੇ ਇੱਕ ਪੱਤਰਕਾਰ ਸਤੇਂਦਰ ਮੁਰਲੀ ਨੇ ਸਰਕਾਰ ‘ਤੇ ਇਲਜ਼ਾਮ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 8 ਨਵੰਬਰ ਨੂੰ ਰਾਤ ਅਚਾਨਕ 8 ਵਜੇ ਦੇਸ਼ ਨੂੰ ਲਾਈਵ ਸੰਬੋਧਨ ਕਰਨ ਵਾਲਾ ਨਾਟਕ ਕੀਤਾ ਸੀ ਜਦਕਿ ਇਹ ਪ੍ਰੋਗਰਾਮ ਲਾਈਵ ਨਹੀਂ ਸਗੋਂ ਪਹਿਲਾਂ ਤੋਂ ਹੀ ਰਿਕਾਰਡਿਡ ਤੇ ਐਡਿਟ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਭਾਸ਼ਣ ਨੂੰ ਲਾਈਵ ਕਹਿ ਕੇ ਚਲਾਉਣਾ ਦੇਸ਼ ਨਾਲ ਧੋਖਾ ਹੈ।
ਦੂਰਦਰਸ਼ਨ ਵਿੱਚ ਬਤੌਰ ਪੱਤਰਕਾਰ ਮੁਰਲੀ ਨੇ ਪ੍ਰੈੱਸ ਕਲੱਬ ਆਫ ਇੰਡੀਆ ਨਿੱਚ ਪੱਤਰਕਾਰਾਂ ਸਾਹਮਣੇ ਕਿਹਾ ਕਿ,”ਬਤੌਰ ਦੂਰਦਰਸ਼ਨ ਸਮਾਚਾਰ ਵਿੱਚ ਪੱਤਰਕਾਰੀ ਕਰਦਿਆਂ ਮੈਂ ਜ਼ਿੰਮੇਵਾਰੀ ਨਾਲ ਦਾਅਵਾ ਕਰ ਰਿਹਾ ਹਾਂ ਕਿ 8 ਨਵੰਬਰ ਨੂੰ ਪ੍ਰਧਾਨ ਮੰਤਰੀ ਦਾ ਰਾਸ਼ਟਰ ਦੇ ਨਾਂ ਸੰਦੇਸ਼ ਲਾਈਵ ਨਹੀਂ ਸੀ। ਇਸ ਨੂੰ ਪਹਿਲਾਂ ਹੀ ਰਿਕਾਰਡ ਤੇ ਐਡਿਟ ਕੀਤਾ ਹੋਇਆ ਸੀ।”
ਉਨ੍ਹਾਂ ਸਵਾਲ ਚੁੱਕਿਆ ਕਿ 8 ਨਵੰਬਰ ਨੂੰ ਸ਼ਾਮ 6 ਵਜੇ ਆਰ.ਬੀ.ਆਈ. ਤੋਂ ਪ੍ਰਸਤਾਵ ਮੰਗਵਾਉਣ ਤੋਂ ਬਾਅਦ ਸ਼ਾਮ 7 ਵਜੇ ਕੇਵਲ ਵਿਖਾਵੇ ਲਈ ਕੈਬਨਿਟ ਦੀ ਮੀਟਿੰਗ ਬੁਲਾਈ ਗਈ। ਇਸ ਨੂੰ ਮੋਦੀ ਨੇ ਸਿਰਫ ਬਰੀਫ ਹੀ ਕੀਤਾ ਸੀ ਜਦਕਿ ਸੰਦੇਸ਼ ਕਈ ਦਿਨ ਪਹਿਲਾਂ ਹੀ ਲਿਖਿਆ ਤੇ ਰਿਕਾਰਡ ਕਰਵਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਮਸਲੇ ਨੂੰ ਬਰੀਫ ਕਰਨਾ ਤੇ ਉਸ ‘ਤੇ ਚਰਚਾ ਵਿੱਚ ਸਪੱਸ਼ਟ ਤੌਰ ‘ਤੇ ਫਰਕ ਹੁੰਦਾ ਹੈ। ਜਦਕਿ ਦੂਰਦਰਸ਼ਨ ਤੇ ਬਾਕੀ ਚੈਨਲਾਂ ਨੇ ਸੰਦੇਸ਼ ਨੂੰ ਲਾਈਵ ਕਹਿ ਕੇ ਚਲਾਇਆ।
ਮੁਰਲੀ ਨੇ ਇਹ ਵੀ ਦੱਸਿਆ ਆਰ.ਟੀ.ਆਈ. (PMOIN/R/2016/53416) ਰਾਹੀਂ ਜਵਾਬ ਮੰਗਣ ‘ਤੇ ਪ੍ਰਧਾਨ ਮੰਤਰੀ ਦਫਤਰ ਨੇ ਜਵਾਬ ਦੇਣ ਦੀ ਜਗ੍ਹਾ ਟਾਲਮਟੋਲ ਕੀਤਾ ਤੇ RTI ਅਪੀਲ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਭੇਜ ਦਿੱਤਾ ਹੈ। RTI ਬਦਲਣ ਦਾ ਨੰਬਰ ਹੈ-DOEAF/R/2016/80904 ਤੇ MOIAB/R/2016/80180
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …
Asian Tribune Your Multilingual Newspaper covering World and local news News