ਨਵੀਂ ਦਿੱਲੀ—ਕ੍ਰਿਕੇਟ ਤੋਂ ਨੇਤਾ ਬਣੇ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਸਿੱਧੂ ਨੇ ਰਾਫੇਲ ਡੀਲ ‘ਤੇ ਪੀ. ਐੱਮ. ਮੋਦੀ ਨੂੰ ਬਹਿਸ ਦੇ ਲਈ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ 2014 ‘ਚ ਨਰਿੰਦਰ ਮੋਦੀ ਗੰਗਾ ਦੇ ਲਾਲ ਬਣ ਕੇ ਆਏ ਸੀ ਪਰ 2019 ‘ਚ ਰਾਫੇਲ ਦੇ ਦਲਾਲ ਬਣ ਕੇ ਜਾਣਗੇ।
ਪੰਜਾਬ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਤੋਂ ਪੁੱਛਣਾ ਚਾਹੁੰਦਾ ਹਾਂ ਕੀ ਉਨ੍ਹਾਂ ਨੇ ਰਾਫੇਲ ਤੋਂ ਫਾਇਦਾ ਲਿਆ ਹੈ ਜਾਂ ਨਹੀਂ। ਸਿੱਧੂ ਨੇ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਮੁੱਦੇ ‘ਤੇ ਮੇਰੇ ਨਾਲ ਪੂਰੇ ਦੇਸ਼ ‘ਚ ਕਿਤੇ ਵੀ ਬਹਿਸ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ‘ਤੇ ਰਾਹੁਲ ਗਾਂਧੀ ਤੋਪ ਹੈ ਤਾਂ ਮੈਂ ਵੀ ਏ. ਕੇ 47 ਹਾਂ। ਇਸ ਦੇ ਨਾਲ ਹੀ ਸਿੱਧੂ ਨੇ ਇੱਕ ਹੋਰ ਤੰਜ ਕਸਦੇ ਹੋਏ ਕਿਹਾ, ”ਪੀ. ਐੱਮ. ਮੋਦੀ ਨਾਲ ‘ਨਾ ਖਾਊਗਾ ਨਾ ਖਾਣ ਦੇਵਾਂਗਾ’ ‘ਤੇ ਬਹਿਸ ਕਰਨ ਲਈ ਤਿਆਰ ਬਰ ਤਿਆਰ ਹਾਂ ਪਰ ਜੇਕਰ ਮੈਂ ਇਸ ਬਹਿਸ ਦੌਰਾਨ ਹਾਰ ਗਿਆ ਤਾਂ ਰਾਜਨੀਤੀ ਛੱਡਣ ਨੂੰ ਤਿਆਰ ਹਾਂ।”
ਦੱਸ ਦੇਈਏ ਕਿ ਲੋਕ ਸਭਾ ਦੇ ਆਖਰੀ ਪੜਾਅ ‘ਤੇ 19 ਮਈ ਨੂੰ ਹਿਮਾਚਲ ਪ੍ਰਦੇਸ਼ ਦੀਆਂ ਸੀਟਾਂ ‘ਤੇ ਚੋਣਾਂ ਹੋਣਗੀਆਂ। 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।
Check Also
ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…
Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …
Asian Tribune Your Multilingual Newspaper covering World and local news News