Home / Punjabi News / ਮੋਗਾ ਦੇ ਐੱਸਐੱਸਪੀ ਸਣੇ 9 ਪੁਲੀਸ ਅਧਿਕਾਰੀ ਤੇ ਕਰਮਚਾਰੀ ਡੀਜੀਪੀ ਡਿਸਕ ਨਾਲ ਸਨਮਾਨਿਤ

ਮੋਗਾ ਦੇ ਐੱਸਐੱਸਪੀ ਸਣੇ 9 ਪੁਲੀਸ ਅਧਿਕਾਰੀ ਤੇ ਕਰਮਚਾਰੀ ਡੀਜੀਪੀ ਡਿਸਕ ਨਾਲ ਸਨਮਾਨਿਤ


ਮਹਿੰਦਰ ਸਿੰਘ ਰੱਤੀਆਂਮੋਗਾ, 8 ਜੁਲਾਈ

ਪੰਜਾਬ ਪੁਲੀਸ ਮੁਖੀ ਗੌਰਵ ਯਾਦਵ ਨੇ ਸਰਾਫ਼ ਕਤਲ ਕਾਂਡ ’ਚ ਸ਼ਾਮਲ ਬਿਹਾਰ ਨਾਲ ਸਬੰਧਤ ਗਰੋਹ ਅਤੇ ਪੁਲੀਸ ਵਰਦੀ ਵਿਚ ਵਪਾਰੀ ਵਰਗ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਨੂੰ ਜੇਲ੍ਹ ’ਚ ਡੱਕਣ ਅਤੇ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਉੱਤੇ ਐੱਸਐੱਸਪੀ ਜੇ.ਐਲਨਚੇਜ਼ੀਅਨ, ਡੀਐੱਸਪੀ (ਡੀ)ਹਰਿੰਦਰ ਸਿੰਘ ਡੋਡ ਸਮੇਤ 9 ਪੁਲੀਸ ਅਧਿਕਾਰੀ ਤੇ ਕਰਮਚਾਰੀ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਸਨਮਾਨ ਹਾਸਲ ਕਰਨ ਵਾਲਿਆਂ ਵਿਚ ਐੱਸਐੱਸਪੀ ਜੇ.ਐਲਨਚੇਜ਼ੀਅਨ,ਡੀਐੱਸਪੀ (ਡੀ)ਹਰਿੰਦਰ ਸਿੰਘ ਡੋਡ, ਸੀਆਈਏ ਸਟਾਫ਼ ਮਹਿਣਾ ਮੁਖੀ ਇੰਸਪੈਕਟਰ ਕਿੱਕਰ ਸਿੰਘ,ਸੀਆਈਏ ਸਟਾਫ਼ ਬਾਘਾਪੁਰਾਣਾ ਮੁਖੀ ਦਲਜੀਤ ਸਿੰਘ ਬਰਾੜ, ਥਾਣਾ ਸਿਟੀ ਦੱਖਣੀ ਮੁਖੀ ਅਮਨਦੀਪ ਕੰਬੋਜ,ਐੱਸਆਈ ਕਰਨਜੀਤ ਸਿੰਘ,ਏਐੱਸਆਈ ਗੁਰਜੀਤ ਸਿੰਘ, ਸਿਪਾਹੀ ਪੁਸ਼ਪਿੰਦਰ ਸਿੰਘ,ਦਵਿੰਦਰਪਾਲ ਸਿੰਘ ਅਤੇ ਹਰਵਿੰਦਰ ਸਿੰਘ ਸ਼ਾਮਲ ਹਨ। ਇਥੇ ਪੁਲੀਸ ਲਾਈਨ ਵਿਖੇ ਪਰੇਡ ਦੌਰਾਨ ਇਨ੍ਹਾਂ ਸਾਰੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੁੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਅਫਸਰਾਂ ਨੇ ਕਿਹਾ ਕਿ ਇਹ ਦੁਰਲੱਭ ਐਵਾਰਡ ਮਿਲਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਐਵਾਰਡ ਨੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਕਰਨ ਲਈ ਨਵੇਂ ਜੋਸ ਨਾਲ ਭਰ ਦਿੱਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਜੇ. ਐਲਨਚੇਜ਼ੀਅਨ ਨੇ ਮੁਲਾਜ਼ਮਾਂ ਨੂੰ ਭਵਿੱਖ ਵਿੱਚ ਵੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸਮਰਪਿਤ ਭਾਵਨਾ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ।

 

The post ਮੋਗਾ ਦੇ ਐੱਸਐੱਸਪੀ ਸਣੇ 9 ਪੁਲੀਸ ਅਧਿਕਾਰੀ ਤੇ ਕਰਮਚਾਰੀ ਡੀਜੀਪੀ ਡਿਸਕ ਨਾਲ ਸਨਮਾਨਿਤ appeared first on punjabitribuneonline.com.


Source link

Check Also

ਮਲੇਸ਼ੀਆ ‘ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ

Ludhiana Mehreen Kaur: ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਇਸ ਗੱਲ ਨੂੰ ਲੁਧਿਆਣਾ ਦੀ ਪੌਣੇ …