Home / World / ਮੈਨੂੰ 24 ਘੰਟਿਆਂ ਲਈ ਵਿਜੀਲੈਂਸ ਦੀ ਪਾਵਰ ਦਿਓ, ਰਾਣਾ ਗੁਰਜੀਤ ਦਾ ਸਾਰਾ ਸਕੈਂਡਲ ਹੱਲ ਕਰ ਦਿਆਂਗਾ : ਖਹਿਰਾ

ਮੈਨੂੰ 24 ਘੰਟਿਆਂ ਲਈ ਵਿਜੀਲੈਂਸ ਦੀ ਪਾਵਰ ਦਿਓ, ਰਾਣਾ ਗੁਰਜੀਤ ਦਾ ਸਾਰਾ ਸਕੈਂਡਲ ਹੱਲ ਕਰ ਦਿਆਂਗਾ : ਖਹਿਰਾ

ਮੈਨੂੰ 24 ਘੰਟਿਆਂ ਲਈ ਵਿਜੀਲੈਂਸ ਦੀ ਪਾਵਰ ਦਿਓ, ਰਾਣਾ ਗੁਰਜੀਤ ਦਾ ਸਾਰਾ ਸਕੈਂਡਲ ਹੱਲ ਕਰ ਦਿਆਂਗਾ : ਖਹਿਰਾ

4ਜਲੰਧਰ —ਕਾਂਗਰਸੀ ਨੇਤਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪਿੱਛੇ ਹੱਥ ਧੋ ਕੇ ਪਏ ਆਮ ਆਦਮੀ ਪਾਰਟੀ ਵਲੋਂ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ੁੱਕਰਵਾਰ ਲਗਾਤਾਰ ਦੂਜੇ ਦਿਨ ਪ੍ਰੈੱਸ ਕਾਨਫਰੰਸ ਕਰ ਕੇ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਰਸੋਈਏ ਅਤੇ ਹੋਰਨਾਂ ਮੁਲਾਜ਼ਮਾਂ ਦੇ ਨਾਂ ‘ਤੇ ਕਥਿਤ ਤੌਰ ‘ਤੇ ਰੇਤ ਬੱਜਰੀ ਦੀਆਂ ਲਈਆਂ ਖੱਡਾਂ ਦੇ ਮਾਮਲੇ ਵਿਚ ਨਵੀਂ ਅਪਡੇਸ਼ਨ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਚੀਫ ਡਾਇਰੈਕਟਰ ਵਿਜੀਲੈਂਸ ਕੋਲ ਸਾਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨਾਲ ਫੋਨ ‘ਤੇ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਉਕਤ ਅਧਿਕਾਰੀ ਨੂੰ ਕਿਹਾ ਹੈ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ, ਇਸ ਵਿਚ ਮਨੀ ਲਾਂਡਰਿੰਗ, ਹਵਾਲਾ ਅਤੇ ਰਾਣਾ ਗੁਰਜੀਤ ਸਿੰਘ ਵਲੋਂ ਮੰਤਰੀ ਹੁੰਦੇ ਹੋਏ ਕੀਤੇ ਗਏ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ।
ਖਹਿਰਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਅਤੇ ਵਿਜੀਲੈਂਸ ਵਿਭਾਗ ਦੀ ਨਵੀਂ ਇਕਾਈ ਦਾ ਇਮਤਿਹਾਨ ਹੈ ਕਿਉਂਕਿ ਅਕਾਲੀ ਰਾਜ ਵੇਲੇ ਤਾਂ ਵਿਜੀਲੈਂਸ ਪਟਵਾਰੀਆਂ ਅਤੇ ਮੁਨਸ਼ੀਆਂ ‘ਤੇ ਕਾਰਵਾਈ ਕਰਨ ਤੱਕ ਹੀ ਸੀਮਤ ਸੀ। ਇਸ ਕੇਸ ਤੋਂ ਹੁਣ ਸਪੱਸ਼ਟ ਹੋ ਜਾਏਗਾ ਕਿ ਕੀ ਪੰਜਾਬ ਦਾ ਵਿਜੀਲੈਂਸ ਵਿਭਾਗ ਆਜ਼ਾਦ ਹੈ ਜਾਂ ਫਿਰ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਹੀ ਹੈ।
ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਨੇ ਸਾਰੇ ਮਾਮਲੇ ਵਿਚ ਆਪਣੇ ਦਿੱਤੇ ਬਿਆਨਾਂ ਵਿਚ ਸਾਰਾ ਮਾਮਲਾ ਸਾਫ ਕਰ ਦਿੱਤਾ ਹੈ ਕਿਉਂਕਿ ਰਾਣਾ ਗੁਰਜੀਤ ਨੇ ਕਿਹਾ ਹੈ ਕਿ ਇਹ ਸਾਰੇ ਮੁਲਾਜ਼ਮ ਜਿਨ੍ਹਾਂ ਦੇ ਨਾਵਾਂ ‘ਤੇ ਖੱਡਾਂ ਲਈਆਂ ਗਈਆਂ ਹਨ, ਕਿਸੇ ਸਮੇਂ ਮੇਰੇ ਕੋਲ ਕੰਮ ਕਰਦੇ ਸਨ ਪਰ ਹੁਣ ਮੇਰੇ ਮੁਲਾਜ਼ਮ ਨਹੀਂ ਹਨ। ਅਮਿਤ ਬਹਾਦਰ ਅਤੇ ਹੋਰ ਤਾਂ ਹੁਣ ਕੈਪਟਨ ਰੰਧਾਵਾ ਕੋਲ ਕੰਮ ਕਰ ਰਹੇ ਹਨ।
ਖਹਿਰਾ ਨੇ ਕਿਹਾ ਕਿ ਕੈਪਟਨ ਰੰਧਾਵਾ ਰਾਣਾ ਗੁਰਜੀਤ ਦੇ ਬੇਹੱਦ ਨੇੜੇ ਹਨ। ਪਿਛਲੀਆਂ ਕਈ ਚੋਣਾਂ ਵਿਚ ਕੈਪਟਨ ਰੰਧਾਵਾ ਨੇ ਰਾਣਾ ਗੁਰਜੀਤ ਦੀ ਸਾਰੀ ਚੋਣ ਮੁਹਿੰਮ ਸੰਭਾਲੀ ਸੀ। ਰਾਣਾ ਅਤੇ ਰੰਧਾਵਾ ਦੋਨੋਂ ਪਿੱਛੋਂ ਬਾਜ਼ਪੁਰ ਤੋਂ ਹਨ ਅਤੇ ਆਪਸ ਵਿਚ ਬਿਜ਼ਨੈੱਸ ਪਾਰਟਨਰ ਹਨ। ਦੋਵੇਂ ਇਕੋ ਸਿੱਕੇ ਦੇ ਦੋ ਪਾਸੇ ਹਨ। ਖਹਿਰਾ ਨੇ ਕਿਹਾ ਕਿ ਰਾਣਾ ਨੇ ਆਪਣੇ ਬਿਆਨਾਂ ਵਿਚ ਸਭ ਕੁਝ ਮੰਨ ਲਿਆ ਹੈ। ਹੁਣ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਇਸ ਮਾਮਲੇ ਵਿਚ ਜਾਂਚ ਕਰਵਾਈ ਜਾਏ। ਇਹ ਚਾਰੇ ਮੁਲਾਜ਼ਮ ਰਾਣਾ ਦੀ ਕੰਪਨੀ ਦੇ ਮੁਲਾਜ਼ਮ ਹਨ। ਜੇ ਵਿਜੀਲੈਂਸ ਇਸ ਸਾਰੇ ਮਾਮਲੇ ਵਿਚ ਸਖ਼ਤ ਅਤੇ ਨਿਰਪੱਖ ਕਾਰਵਾਈ ਨਹੀਂ ਕਰਦੀ ਤਾਂ ਇਹ ਮੰਨ ਲਿਆ ਜਾਏਗਾ ਕਿ ਵਿਜੀਲੈਂਸ ਵਿਭਾਗ ਸਿਰਫ ਪਟਵਾਰੀਆਂ ਅਤੇ ਮੁਨਸ਼ੀਆਂ ਤੱਕ ਹੀ ਸੀਮਤ ਹੈ ਅਤੇ ਵੱਡੇ ਕੇਸਾਂ ਵਿਚ ਉਸਦੀ ਕੋਈ ਪਾਵਰ ਨਹੀਂ।
ਖਹਿਰਾ ਨੇ ਕਿਹਾ ਕਿ ਮੈਨੂੰ 24 ਘੰਟਿਆਂ ਲਈ ਵਿਜੀਲੈਂਸ ਦੀ ਪਾਵਰ ਦੇ ਦਿੱਤੀ ਜਾਏ ਤਾਂ ਮੈਂ ਕੇਸ ਦੀ ਇਕ-ਇਕ ਪਰਤ ਖੋਲ੍ਹ ਕੇ ਸਾਹਮਣੇ ਰੱਖ ਦਿਆਂਗਾ। ਰਾਣਾ ਕਿਸੇ ਵੀ ਧਾਰਮਿਕ ਥਾਂ ‘ਤੇ ਖੜ੍ਹੇ ਹੋ ਕੇ ਜਾਂ ਆਪਣੀ ਮਿੱਲ ਦੇ ਮੁਲਾਜ਼ਮਾਂ ਦੇ ਸਾਹਮਣੇ ਖੜ੍ਹੇ ਹੋ ਕੇ ਕਹਿ ਦੇਣ ਕਿ ਇਨ੍ਹਾਂ ਖੱਡਾਂ ਦੀ ਅਲਾਟਮੈਂਟ ਦੇ ਮਾਮਲੇ ਵਿਚ ਉਨ੍ਹਾਂ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ ਤਾਂ ਮੈਂ ਸਾਰੇ ਕੇਸ ਨੂੰ ਇਥੇ ਹੀ ਛੱਡ ਦਿਆਂਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਰਾਣਾ ਕਹਿ ਰਹੇ ਹਨ ਕਿ ਮੁਲਾਜ਼ਮਾਂ ਦਾ ਕੀ ਹੈ, ਉਹ ਤਾਂ ਕੁਝ ਪੈਸਿਆਂ ਲਈ ਨੌਕਰੀ ਛੱਡ ਕੇ ਕਿਤੇ ਹੋਰ ਵੀ ਜਾ ਸਕਦੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਨੌਕਰ 5-7 ਹਜ਼ਾਰ ਲਈ ਮਾਲਕ ਬਦਲ ਸਕਦਾ ਹੈ ਤਾਂ ਉਹ 13 ਕਰੋੜ ਰੁਪਏ ਖੱਡਾਂ ਖਰੀਦਣ ਲਈ ਕਿਵੇਂ ਇਕੱਠਿਆਂ ਜਮ੍ਹਾ ਕਰਵਾ ਸਕਦਾ ਹੈ, ਇਸਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇ ਵਿਜੀਲੈਂਸ ਅਤੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਅਤੇ ਨਿਰਪੱਖ ਜਾਂਚ ਨਾ ਕੀਤੀ ਤਾਂ 30 ਮਈ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਸੰਸਦ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਅੱਗੇ ਧਰਨਾ ਦੇਣਗੇ।
ਉਕਤ ਮਾਮਲੇ ਸਬੰਧੀ ਰਾਣਾ ਗੁਰਜੀਤ ਸਿੰਘ ਅਤੇ ਕੈਪਟਨ ਰੰਧਾਵਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …