Home / Punjabi News / ਮੇਘਾਲਿਆ ‘ਚ ਹੜ੍ਹ ਕਾਰਨ 1.14 ਲੱਖ ਲੋਕ ਪ੍ਰਭਾਵਿਤ, ਸਰਕਾਰ ਨੇ ਮੁਫਤ ਰਾਹਤ ਦਾ ਕੀਤਾ ਐਲਾਨ

ਮੇਘਾਲਿਆ ‘ਚ ਹੜ੍ਹ ਕਾਰਨ 1.14 ਲੱਖ ਲੋਕ ਪ੍ਰਭਾਵਿਤ, ਸਰਕਾਰ ਨੇ ਮੁਫਤ ਰਾਹਤ ਦਾ ਕੀਤਾ ਐਲਾਨ

ਮੇਘਾਲਿਆ ‘ਚ ਹੜ੍ਹ ਕਾਰਨ 1.14 ਲੱਖ ਲੋਕ ਪ੍ਰਭਾਵਿਤ, ਸਰਕਾਰ ਨੇ ਮੁਫਤ ਰਾਹਤ ਦਾ ਕੀਤਾ ਐਲਾਨ

ਮੇਘਾਲਿਆ — ਸਮੁੱਚੇ ਮੇਘਾਲਿਆ ਵਿਚ ਪਿਛਲੇ 7 ਦਿਨਾਂ ਤੋਂ ਲਗਾਤਾਰ ਬਾਰਿਸ਼ ਕਾਰਨ ਸੂਬੇ ਦੀਆਂ ਦੋ ਨਦੀਆਂ ‘ਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੀ ਵਜ੍ਹਾ ਕਰ ਕੇ ਵੈਸਟ ਗਾਰੋ ਹਿੱਲਜ਼ ਜ਼ਿਲੇ ਦੇ ਮੈਦਾਨੀ ਇਲਾਕੇ ਵਿਚ ਆਏ ਹੜ੍ਹ ਕਾਰਨ 1 ਲੱਖ 14 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੇਮਦੇਮਾ ਬਲਾਕ ਵਿਚ 50 ਪਿੰਡਾਂ ਦੇ ਕਰੀਬ 57,700 ਲੋਕ ਅਤੇ ਸੇਲਸੇਲਾ ਬਲਾਕ ਵਿਚ 104 ਪਿੰਡਾਂ ਦੇ ਕਰੀਬ 66,40 ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਆਸਾਮ ਤੋਂ ਹੋ ਕੇ ਆਉਣ ਵਾਲੀ ਬ੍ਰਹਮਪੁੱਤਰ ਅਤੇ ਜਿਨੀਰਾਮ ਦੋਹਾਂ ਨਦੀਆਂ ਦਾ ਪਾਣੀ ਦਾ ਪੱਧਰ ਵਧ ਜਾਣ ਕਾਰਨ ਜ਼ਿਲੇ ਦੇ ਹੇਠਲੇ ਇਲਾਕੇ ਪਾਣੀ ਨਾਲ ਭਰ ਗਏ ਹਨ।
ਇਸ ਦਰਮਿਆਨ ਸੂਬੇ ਦੀ ਰਾਜਧਾਨੀ ਸ਼ਿਲਾਂਗ ਦੇ ਹੇਠਲੇ ਇਲਾਕਿਆਂ ਵਿਚ ਵੀ ਹੜ੍ਹ ਦਾ ਪਾਣੀ ਭਰ ਗਿਆ ਹੈ। ਈਸਟ ਖਾਸੀ ਹਿੱਲਜ਼ ਜ਼ਿਲੇ ਦੇ ਹਾਈ ਕਮਿਸ਼ਨਰ ਐੱਮ. ਡਬਲਿਊ ਨੋਂਗਬਰੀ ਨੇ ਕਿਹਾ, ”ਸ਼ਹਿਰ ਦੇ ਹੇਠਲੇ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਮੇਘਾਲਿਆ ਸਰਕਾਰ ਨੇ ਐਤਵਾਰ ਨੂੰ ਪੱਛਮੀ ਗਾਰੋ ਹਿੱਲਜ਼ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ 7 ਦਿਨ ਤਕ ਮੁਫ਼ਤ ਰਾਹਤ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਪੀੜਤਾਂ ਨੂੰ ਸੁਰੱਖਿਆ ਥਾਵਾਂ ‘ਤੇ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਵਿਧਾਇਕ ਐੱਸ. ਜੀ. ਇਸਮਤੁਰ ਮੋਮੀਨੀਨ ਨੇ ਕਿਹਾ ਕਿ ਅਸੀਂ ਲਗਾਤਾਰ ਹਾਲਾਤ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਜੇਕਰ ਹਾਲਾਤ ਵਿਗੜੇ ਤਾਂ ਲੋਕਾਂ ਨੂੰ ਉਸ ਦੀ ਸੂਚਨਾ ਦੀ ਜਾਵੇਗੀ।

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …