Home / Punjabi News / ਮੇਘਾਲਿਆ : ਗੈਰ-ਕਾਨੂੰਨੀ ਖਾਨ ਦੇ ਧੱਸਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਮੇਘਾਲਿਆ : ਗੈਰ-ਕਾਨੂੰਨੀ ਖਾਨ ਦੇ ਧੱਸਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਮੇਘਾਲਿਆ : ਗੈਰ-ਕਾਨੂੰਨੀ ਖਾਨ ਦੇ ਧੱਸਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਨਵੀਂ ਦਿੱਲੀ— ਮੇਘਾਲਿਆ ਦੇ ਪੂਰਬੀ ਜਯੰਤਿਆ ਹਿਲਸ ਜ਼ਿਲੇ ‘ਚ ਕੋਲਾ ਖਾਨ ‘ਚ ਫਸੇ 15 ਮਜ਼ਦੂਰਾਂ ਨੂੰ ਅਜੇ ਬਾਹਰ ਨਹੀਂ ਕੱਡਿਆ ਗਿਆ ਇਸੇ ਵਿਚ ਇਕ ਹੋਰ ਹਾਦਸੇ ‘ਚ 2 ਮਜ਼ਦੂਰਾਂ ਦੀ ਮੌਤ ਹੋ ਗਈ। ਪੂਰਬੀ ਜਯੰਤਿਆ ਹਿਲਸ ਜ਼ਿਲੇ ਦੇ ਪਿੰਡ ‘ਚ ਸਥਿਤ ਇਕ ਗੈਰ-ਕਾਨੂੰਨੀ ਕੋਲਾ ਖਾਨ ਦੇ ਧੱਸਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ।
ਪੂਰਬੀ ਜਯੰਤੀਆ ਹਿਲਸ ਜ਼ਿਲੇ ਦੇ ਪੁਲਸ ਅਧਿਕਾਰੀ ਸਿਲਵੈਸਟਰ ਨੋਂਗਤੀਨਗਰ ਨੇ ਦੱਸਿਆ ਕਿ ਫਿਲਿਪ ਬਾਰੇਹ ਨੇ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਸ਼ੁੱਕਰਵਾਰ ਨੂੰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਸ ਨੇ ਪਿੰਡ ‘ਚ ਤਲਾਸ਼ ਸ਼ੁਰੂ ਕੀਤੀ ਅਤੇ ਏਲਾਦ ਬਾਰੇਹ ਦੀ ਲਾਸ਼ ਬਰਾਮਦ ਕੀਤੀ। ਉੁਨ੍ਹਾਂ ਨੇ ਦੱਸਿਆ ਕਿ ਖੋਜ ਦੌਰਾਨ ਇਕ ਹੋਰ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਐੱਮ.ਬਸੁਮਾਤਾਰੇ ਦੇ ਰੂਪ ‘ਚ ਕੀਤੀ ਗਈ ਹੈ।
ਇਹ ਲਾਸ਼ਾਂ ਅਜਿਹੇ ਸਮੇਂ ‘ਚ ਮਿਲੀਆਂ ਹਨ ਜਦੋਂ ਕਰੀਬ ਇਕ ਮਹੀਨਾ ਪਹਿਲਾਂ ਮੇਘਾਲਿਆ ‘ਚ ਇਕ ਗੈਰ-ਕਾਨੂੰਨੀ ਖਾਨ ‘ਚ 15 ਮਜ਼ਦੂਰ ਫਸੇ ਹੋਣ ਦੀ ਖਬਰ ਮਿਲੀ ਸੀ। ਰਾਸ਼ਟਰੀ ਹਰਿਤ ਅਧਿਕਰਨ ਨੇ ਅਸੁਰੱਖਿਅਤ ਖਾਨਾਂ ‘ਤੇ 2014 ਤੋਂ ਰੋਕ ਲਗਾ ਰੱਖੀ ਹੈ। ਇਸ ਦੇ ਬਾਵਜੂਦ ਗੈਰ-ਕਾਨੂੰਨੀ ਖਾਨਾਂ ਜਾਰੀ ਹਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਮਜ਼ਦੂਰਾਂ ਦੀ ਮੌਤ ਕੋਲਾ ਕੱਢਦੇ ਸਮੇਂ ਵੱਡਾ ਪੱਥਰ ਲੱਗਣ ਕਾਰਨ ਹੋਈ ਹੈ। ਪੁਲਸ ਖਾਨ ਦੇ ਮਾਲਿਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਖਾਨ ਦੇ ਸਬੰਧ ‘ਚ ਐੱਨ.ਜੀ.ਟੀ. ਦੀ ਰੋਕ ਦਾ ਉਲੰਘਣ ਕਰਨ ਦੇ ਦੋਸ਼ ‘ਚ ਵੱਖ-ਵੱਖ ਥਾਂਵਾ ਤੋਂ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …