Home / Punjabi News / ਮੁੱਖ ਮੰਤਰੀ ਵੱਲੋਂ ਅੰਬੂਜਾ ਫੈਕਟਰੀ ਨੂੰ ਵਿਸ਼ੇਸ਼ ਸਨਮਾਨ

ਮੁੱਖ ਮੰਤਰੀ ਵੱਲੋਂ ਅੰਬੂਜਾ ਫੈਕਟਰੀ ਨੂੰ ਵਿਸ਼ੇਸ਼ ਸਨਮਾਨ

ਜਗਮੋਹਨ ਸਿੰਘ

ਰੂਪਨਗਰ/ਘਨੌਲੀ, 1 ਮਾਰਚ

ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿੱਚ ਕੀਤੇ ਸੰਮੇਲਨ ਦੌਰਾਨ ਅਡਾਨੀ ਸੀਮਿੰਟ ਦੀ ਸੀਮਿੰਟ ਅਤੇ ਬਿਲਡਿੰਗ ਸਮੱਗਰੀ ਕੰਪਨੀ ਅਤੇ ਅਡਾਨੀ ਗਰੁੱਪ ਦਾ ਹਿੱਸਾ ਅੰਬੂਜ਼ਾ ਸੀਮਿੰਟ ਲਿਮਟਡ ਦਬੁਰਜੀ (ਰੂਪਨਗਰ) ਨੂੰ ਸਰਕਾਰੀ ਖਜ਼ਾਨੇ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਸਨਮਾਨਿਆ ਗਿਆ ਹੈ। ਅੰਬੂਜਾ ਕੰਪਨੀ ਨੂੰ ਇਹ ਸਨਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਗਿਆ। ਅਡਾਨੀ ਸੀਮਿੰਟ ਬਿਜ਼ਨਸ ਦੇ ਸੀਈਓ ਅਜੇ ਕਪੂਰ ਨੇ ਦੱਸਿਆ ਕਿ ਅੰਬੂਜ਼ਾ ਕੰਪਨੀ ਦੇ ਰੂਪਨਗਰ ਅਤੇ ਬਠਿੰਡਾ ਜ਼ਿzwnj;ਲ੍ਹਿਆਂ ਵਿੱਚ ਪਲਾਂਟ ਜਿੱਥੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ, ਉੱਥੇ ਹੀ ਰਾਜ ਵਿੱਚ ਮਾਲੀਆ ਅਤੇ ਰੁਜ਼ਗਾਰ ਸਿਰਜਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਇਸ ਤੋਂ ਇਲਾਵਾ ਕੰਪਨੀ ਆਪਣੀ ਸੀ.ਐਸ.ਆਰ.ਸਕੀਮ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਉੱਚਾ ਚੁੱਕਣ, ਮਹਿਲਾ ਸ਼ਸ਼ਕਤੀਕਰਨ, ਖੇਤੀ ਆਧਾਰਿਤ ਆਜੀਵਕਾ, ਸਿਹਤ ਤੇ ਸੈਨੀਟੇਸ਼ਨ, ਹੁਨਰ ਵਿਕਾਸ, ਬੁਨਿਆਦੀ ਢਾਂਚਾ ਵਿਕਾਸ, ਜਲ ਸਰੋਤ ਪ੍ਰਬੰਧਨ ਤੇ ਸਿੱਖਿਆ ਦੇ ਖੇਤਰਾਂ ਵਿੱਚ ਸੁਧਾਰ ਲਈ ਭੂਮਿਕਾ ਨਿਭਾ ਰਹੀ ਹੈ।


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …